ਜਾਣੋ ਸ਼ਕਤੀਮਾਨ ਸ਼ੋਅ ਕਿਉਂ ਹੋਇਆ ਸੀ ਬੰਦ

153
views

ਪਹਿਲਾਂ ਡਿਸ਼ਾਂ ਨਹੀ ਹੁੰਦੀਆਂ ਸੀ, ਸਿਰਫ ਡੀ.ਡੀ ੧ ਚੈਨਲ ਹੁੰਦਾ ਸੀ। ਉਸ ਚੈਨਲ ਤੇ ਇੱਕ ਸ਼ੌਅ ਆਉਂਦਾ ਹੁੰਦਾ ਸੀ ਜਿਸ ਦਾ ਨਾਲ ਸ਼ਕਤੀ ਮਾਨ ਸੀ ਤੇ ਇਹ ਸ਼ੌਅ ਉਸ ਸਮੇਂ ਬੱਚਿਆਂ ਵਿੱਚ ਬਹੁਤ ਜਿਆਦਾ ਲੋਕ ਪ੍ਰਿਏ ਸੀ। ਇਹ ਸ਼ੌਅ 13 ਸਤੰਬਰ 1997 ਨੂੰ ਲਾਂਚ ਕੀਤਾ ਗਿਆ ਸੀ। ਇਹ ਸ਼ੋਅ ਬੱਚੇ ਨੂੰ ਧਿਆਨ ‘ਚ ਰੱਖ ਕੇ ਬਣਾਇਆ ਗਿਆ ਸੀ। ਇਸ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ। ਸ਼ੌਅ ਦੇ ਨਿਰਮਾਤਾ ਮੁਕੇਸ਼ ਖੰਨਾ ਉਹਨਾਂ ਨੇ ਹੀ ਸ਼ਕਤੀ ਮਾਨ ਦੀ ਮੁੱਖ ਭੂਮਿਕਾ ਨਿਭਾਈ ਸੀ। ਇਸ ਸ਼ੌਅ ‘ਚ ਮੁਕੇਸ਼ ਖੰਨਾ ਗੰਗਾਧਰ ਬਣ ਕੇ ਵੀ ਲੋਕਾਂ ਨੂੰ ਹਸਾਉਂਦੇ ਸਨ। ਇਸ ਸ਼ੋਅ ਨੂੰ ਇੰਨੀ ਪ੍ਰਸਿੱਧੀ ਮਿਲੀ ਸੀ ਕਿ ਬਜ਼ਾਰਾਂ ਵਿੱਚ ਸ਼ਕਤੀਮਾਨ ਦੀ ਵਰਦੀ ਕਾਫੀ ਜਿਆਦਾ ਵਿਕਣ ਲੱਗ ਪਈ, ਪਰ ਹੁਣ ਸਵਾਲ ਇਹ ਹੈ ਕਿ ਇਹ ਸ਼ੌਅ ਬੰਦ ਕਿਉਂ ਹੋ ਗਿਆ। ਉਹਨਾਂ ਨੇ ਆਪਣੇ ਇੰਟਰਵਿਊ ‘ਚ ਦੱਸਿਆ ਕਿ ਇਹ ਸ਼ੌਅ ਸ਼ਨੀਵਾਰ ਸਵੇਰ ਤੇ ਮੰਗਵਾਰ ਸ਼ਾਮ ਨੂੰ ਆਉਂਦਾ ਸੀ। ਉਹ ਸ਼ਕਤੀਮਾਨ ਲਈ ਦੂਰਦਰਸ਼ਨ ਨੂੰ 3.80 ਲੱਖ ਰੁਪਏ ਅਦਾ ਕਰਦੇ ਸੀ।ਉਹ ਇਸ਼ਤਿਹਾਰਾਂ ਜ਼ਰਿਏ ਸ਼ੌਅ ਤੋਂ ਆਮਦਾਨੀ ਪ੍ਰਾਪਤ ਕਰਦਾ ਸੀ। ਜਿਦਾਂ ਜਿਦਾਂ ਇਸ ਸ਼ੌਅ ਦੀ ਪ੍ਰਸਿੱਧੀ ਵੱਧਦੀ ਗਈ ਤਾਂ ਉਸ ਨੂੰ ਦੇਖਦਿਆਂ ਹੋਏ ਦੂਰਦਰਸ਼ਨ ਨੇ ਮੁਕੇਸ਼ ਖੰਨਾ ਨੂੰ ਐਤਵਾਰ ਨੂੰ ਪ੍ਰਸਾਰਣ ਕਰਨ ਲਈ ਕਿਹਾ ਸੀ । ਕਿਉਂਕਿ ਐਤਵਾਰ ਨੂੰ ਬੱਚਿਆਂ ਨੂੰ ਛੱਟੀ ਸੀ, ਇਸ ਕਾਰਨ ਸ਼ੋਅ ਦੀ ਟੀ,ਆਰ ਪੀ ਵੱਧ ਗਈ। ਐਤਵਾਰ ਨੂੰ ਸ਼ੌਅ ਦਿਖਾਉਣ ਲਈ ਮੁਕੇਸ਼ ਖੰਨਾਂ ਨੂੰ 7.80 ਲੱਖ ਦੇਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ 104 ਐਪੀਸੋਡਾਂ ਦੇ ਪੂਰੇ ਹੋਣ ਤੋਂ ਬਾਅਦ ਦੂਰਦਰਸ਼ਨ ਤੋਂ 10.80 ਲੱਖ ਰੁਪਏ ਦੀ ਮੰਗ ਕੀਤੀ ਗਈ। ਇਹ ਰਕਮ ਬਹੁਤ ਜ਼ਿਆਦਾ ਸੀ , ਉਸ ਤੋਂ ਬਾਅਦ ਉਸਨੂੰ ਪਤਾ ਚੱਲਿਆ ਕਿ ਦੂਰਦਰਸ਼ਨ ਇਸ ਰਕਮ ਨੂੰ ਵਧਾ ਕੇ 16 ਲੱਖ ਕਰਨ ਜਾ ਰਿਹਾ ਹੈ। ਜਿਸਦਾ ਮੁਕੇਸ਼ ਖੰਨਾ ਨੇ ਵੀ ਵਿਰੋਧ ਕੀਤਾ ਪਰ ਗੱਲ ਨਹੀਂ ਹੋਈ ਅਤੇ ਅੰਤ ਵਿੱਚ ਸ਼ੋਅ ਬੰਦ ਕਰਨਾ ਪਿਆ। ਸਾਡੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਆਮ ਤੋਂ ਲਈ ਗਈ ਹੁੰਦੀ ਹੈ