Tik-Tok ਨੇ ਬਣਾਇਆ ਇਹਨਾਂ ਪੰਜਾਬੀਆਂ ਨੂੰ ਰਾਤੋਂ ਰਾਤ ਸਟਾਰ..!

158
views

Tik-Tok ਨੇ ਬਣਾਇਆ ਇਹਨਾਂ ਪੰਜਾਬੀਆਂ ਨੂੰ ਰਾਤੋਂ ਰਾਤ ਸਟਾਰ..
ਅੱਜ ਦੇ ਸਮੇਂ ਵਿੱਚ ਜਿਆਦਤਰ ਲੋਕ ਸੋਸ਼ਲ ਮੀਡਿਆ ਦਾ ਜਮਾਨਾ ਹੈ, ਸੋਸ਼ਲ ਮੀਡਿਆ ਇੱਕ ਅਜਿਹਾ ਸਾਧਨ ਬਣ ਗਿਆ ਹੈ ਕਿ ਇੱਥੇ ਆਮ ਤੋਂ ਲੈ ਕੇ ਖ਼ਾਸ ਵਿਅਕਤੀ ਨੂੰ ਆਪਣੇ ਟੈਲੇਂਟ ਨੂੰ ਦੁਨੀਆਂ ਅੱਗੇ ਰੱਖਣ ਦਾ ਮੌਕਾ ਦਿੱਤਾ ਹੈ। ਅਜਿਹਾ ਹੀ ਪੰਜਾਬ ਦੇ ਕੁਝ ਨੌਜਵਾਨਾਂ ਨਾਲ ਹੋਇਆ ਜੋ ਕਿ ਆਪਣੀਆਂ ਵੀਡਿਓ ਟਿੱਕ ਟੋਕ ਵੀਡਿਓ ਕਾਰਨ ਲੋਕਾਂ ਵਿੱਚ ਆਪਣੀ ਪਹਿਚਾਣ ਬਣਾਉਣ ਵਿੱਚ ਕਾਮਜਾਬ ਹੋ ਗਏ ਹਨ।

ਜੇਕਰ ਗੱਲ ਕਰਿਏ ਲੈਮਨ ਸੋਡੇ ਦੇ ਬੜੇ ਚਰਚੇ ਹਨ ਗਰਮੀ ਦੇ ਮੌਸਮ ਦੇ ਚਲਦਿਆਂ ਨਹੀਂ ਸਗੋਂ ਟਿਕ ਟੋਕ ‘ਤੇ ਫੇਮਸ ਹੋਇਆ ਸੁਰਿੰਦਰ ਸਿੰਘ ਇਸ ਦਾ ਕਾਰਨ ਬਣਿਆ ਹੋਇਆ ਹੈ। ਲੈਮਨ ਸੋਡਾ ਬਣਾਉਂਦੇ ਬਣਾਉਂਦੇ ਆਪਣੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲਾ ਸੁਰਿੰਦਰ ਸਿੰਘ ਜਿਹੜਾ ਗੈਸ ਪੂਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸੁਰਿੰਦਰ ਸਿੰਘ ਦਾ ਗਾਣਾ ਵੀ ਆ ਚੁੱਕਿਆ ਹੈ ਜਿਹੜਾ ਯੂ ਟਿਊਬ ‘ਤੇ ਟਰੈਂਡ ਕਰ ਰਿਹਾ ਹੈ। ਦੂਜੀ ਗੱਲ ਕਰਿਏ ਤਾਂ ਰੈਪਰ ਗੋਪੀ ਲੋਂਗੀਆਂ ਦੀਆਂ ਵੀਡਿਓ ਸ਼ੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀਆਂ ਹਨ।

ਗੋਪੀ ਲੌਂਗੀਆਂ ਵੀ ਆਉਣ ਵਾਲੇ ਸਮੇਂ ‘ਚ ਸੋਨੀ ਕਰਿਉ ਨਾਲ ਮਿਲ ਕੇ ਕਈ ਪ੍ਰੋਜੈਕਟਾਂ ‘ਚ ਨਜ਼ਰ ਆਉਣਗੇ। ਤਹਾਨੂੰ ਦੱਸ ਦਾਇਏ ਕਿ ਗੋਪੀ ਲੋਂਗੀਆਂ ਰੈਪ ਸਟਾਰ ਬੋਹੇਮੀਆ ਦੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਰਿਹਾ ਹੈ। ਸੋਨੀ ਕਰਿੁਓ ਵੀ ਟਿੱਕ ਟੋਕ ਰਾਂਹੀ ਇੰਨੇ ਵਾਇਰਲ ਹੋ ਗਏ ਕਿ ਹੁਣ ਉਹ ਹੁਣ ਦਿਲਜੀਤ ਦੋਸਾਂਝ ਨਾਲ ਫ਼ਿਲਮ ਛੜਾ ਦੇ ਇੱਕ ਗਾਣੇ ‘ਚ ਵੀ ਦਿਖਾਈ ਦੇਣ ਵਾਲੇ ਹਨ। ਇਸ ਗਰੁੱਪ ਦਾ ਇੱਕ ਮੈਂਬਰ ਗੁਰਪ੍ਰੀਤ ਸਿੰਘ ਸੋਨੀ ਜਿੰਨ੍ਹਾਂ ਦੇ ਹੁਣ ਕਈ ਗਾਣੇ ਵੀ ਆ ਰਹੇ ਹਨ।