ਗੁਰਦਾਸ ਮਾਨ ਜੀ ਦੋਂ ਐਂਕਸੀਡੈਂਟ ‘ਚ ਸਾਂਈ ਜੀ ਨੇ ਉਹਨਾਂ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ….!

1700
views

ਜੈ ਮਸਤਾਂ ਦੀ, ਜੈ ਬਾਬਾ ਮੁਰਾਦ ਸ਼ਾਹ ਜੀ, ਜੈ ਬਾਬਾ ਲਾਡੀ ਸ਼ਾਹ ਜੀ, ਦੋਸਤੋ ਅੱਜ ਅਸੀ ਗੁਰਦਾਸ ਮਾਨ ਜੀ ਦੇ ੨ ਐਕਸੀਡੈਟਾਂ ਬਾਰੇ ਗੱਲ ਕਰਨ ਜਾ ਰਹੇ ਹਾਂ, ਜੋ ਕਿ 2001 ਦੇ ਵਿੱਚ ਤੇ ਇੱਕ 2007 ਦੇ ਵਿੱਚ , ਦੋਨੋ ਹੀ ਜਨਵਰੀ ਦੇ ਵਿੱਚ ਹੋਏ. ਪਹਿਲੇ ਐਕਸੀਡੇੰਟ ਵਿੱਚ ਮਥੇ ਦੇ ਸੱਜੇ ਪਾਸੇ ਤੇ ਦੂਜੇ ਐਕਸੀਡੇੰਟ ਵਿੱਚ ਮੱਥੇ ਦੇ ਖੱਬੇ ਪਾਸੇ ਲੱਗੀ. ਮਾਨ ਸਾਹਿਬ ਚੰਡੀਗੜ੍ਹ ਤੋਂ ਨਕੋਦਰ ਨੂੰ ਜਾ ਰਹੇ ਸੀ, ਤੇ ਰੂਪਨਗਰ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ,ਜਿਸ ਵਿੱਚ ਉਹਨਾਂ ਦੇ ਡਰਾਇਵਰ ਤੇਜਪਾਲ ਦੀ ਮੌਤ ਹੋ ਗਈ, ਗੁਰਦਾਸ ਮਾਨ ਜੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਇਹ ਗੱਲ ਦੱਸੀ ਕਿ ਸਾਂਈ ਲਾਡੀ ਸ਼ਾਹ ਜੀ ਨੇ ਗੁਰਦਾਸ ਮਾਨ ਦੇ ਡਰਾਇਵਰ ਨੂੰ ਪਹਿਲਾਂ ਹੀ ਕਿਹਾ ਸੀ, ਕੀ ਇਹ ਗੱਡੀ ਤੇਰੇ ਤੇ ਭਾਰੀ ਹੈ ਇਸਨੂੰ 2 ਦਿਨ ਲਈ ਦਰਬਾਰ ਛੱਡ ਜਾਈਂ. ਫਿਰ ਗੁਰਦਾਸ ਮਾਨ ਜੀ ਪ੍ਰੋਗ੍ਰਾਮ ਲਈ ਕੈਨੇਡਾ ਚਲੇ ਗਾਏ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਆਪਣੇ ਡਰਾਈਵਰ ਨੂੰ ਕਿਹਾ ਸੀ ਕੀ ਗੱਡੀ ਦਰਬਾਰ ਛੱਡ ਜਾਈਂ. ਪਰ ਤੇਜਪਾਲ ਗੱਡੀ ਲੇਕੇ ਆਪਣੇ ਦੋਸਤਾਂ ਕੋਲ ਦਿੱਲੀ ਚਲਾ ਗਿਆ, ਕੁਛ ਦਿਨ ਬਾਦ ਓਹ ਆਪਣੇ ਦੋਸਤਾਂ ਨਾਲ ਅੰਮ੍ਰਿਤਸਰ ਲਈ ਨਿਕਲ ਪਿਆ, ਗੱਡੀ ਵਿੱਚ ਉਨ੍ਹਾਂ ਪਹਿਲਾਂ ਸ਼ਰਾਬ ਪੀਤੀ ਫੇਰ ਸਫ਼ਰ ਸ਼ੁਰੂ ਕੀਤਾ. ਰਸਤੇ ਵਿੱਚ ਜਲੰਧਰ ਪਹੁੰਚੇ ਤਾਂ ਯਾਦ ਆਇਆ ਕੀ ਸਾਂਈ ਜੀ ਨੇ ਗੱਡੀ ਛੱਡਣ ਨੂੰ ਕਿਹਾ ਸੀ| ਓਹ ਨਕੋਦਰ ਪਹੁੰਚਿਆ, ਗੱਡੀ ਦਰਬਾਰ ਦੇ ਬਾਹਰ ਖੜੀ ਕਰਕੇ ਅੰਦਰ ਗਿਆ, 09-01-2001 ਮਾਨ ਸਾਬ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਨੇ ੩ ਪਲਟੀਆਂ ਖਾਦੀਆ, ਜਿਸ ਵਿੱਚ ਡਰਾਇਵਰ ਤੇਜ਼ਪਾਲ ਦੀ ਮੌਤ ਹੋ ਗਈ, ਗੱਡੀ ਵਿੱਚ ਗੁਰਦਾਸ ਮਾਨ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਤੇ ਉਹ ਕੁਝ ਸਮੇ ਬਾਅਦ ਠੀਕ ਹੋ ਗਏ,26-01-2001 ਨੂੰ ” ਰੁੜਕਾ ਕਲਾਂ” ਗਾਕੇ ਆਏ. ਰੁਰ੍ਕਾ ਪਿੰਡ ਜੰਡਿਆਲਾ ਸ਼ਿਹਰ ਕੋਲ ਹੈ ਜਿੱਥੇ ਬਾਬਾ ਚਿੰਤਾ ਭਗਤ ਜੀ ਤੇ ਬਾਬਾ ਅਮੀ ਚੰਦ ਜੀ ਦੀ ਦਰਗਾਹ ਹੈ, ਦੂਸਰਾ ਐਕਸੀਡੈਂਟ 20-01-2007 ਨੂੰ ਕਰਨਾਲ ਸ਼ਹਿਰ ਕੋਲ ਹੋਇਆ,ਉਹਨਾਂ ਦਾ ਡਰਾਇਵਰ ਗਣੇਸ਼ ਉਹਨਾਂ ਦੀ ਗੱਡੀ ਚਲਾ ਰਿਹਾ ਸੀ, ਤੇ ਨੋਕਟਰ ਚ ਸਾਂਈ ਲਾਡੀ ਸ਼ਾਹ ਜੀ ਦੀ ਮਾਲਿਸ਼ ਹੋ ਰਹੀ ਸੀ ਤੇ ਕਾਲਾ (ਸੇਵਦਾਰ) ਕਹਿੰਦਾ ਸਾਂਈ ਜੀ ਤੁਹਾਡੇ ਸ਼ਰੀਰ ਤੇ ਨੀਲ ਕਿਵੇਂ ਪੈ ਗਏ ਰਾਤੋ ਰਾਤ, ਸਾਂਈ ਜੀ ਨੇ ਕਿਹਾ ਦੱਸਦੇ ਹਾਂ ਕਾਲੇ ਤੂੰ ਮਾਲਿਸ਼ ਕਰ. ਫਿਰ ਕਿਹਾ ਟੀ ਵੀ ਲਗਾ, ਕਾਲੇ ਨੇ ਟੀ ਵੀ ਲਗਾਇਆ ਤਾਂ ਨੀਚੇ ਖਬਰ ਆ ਰਹੀ ਸੀ ਗੁਰਦਾਸ ਮਾਨ ਕਾ ਐਕਸੀਡੈਂਟ, ਐਕਸੀਡੈਂਟ ਤੋਂ ੨ ਦਿਨ ਬਾਅਦ ਗੁਰਦਾਸ ਮਾਨ ਡੇੇਰੇ ਤੇ ਆਇਆ ਜਦੋਂ ਗੁਰਦਾਸ ਜੀ ਜਾਣ ਲੱਗੇ ਤਾਂ ਸਾਂਈ ਜੀ ਨੇ ਕਿਹਾ ਕੱਲ ਮੇਲਾ ਹੈ ” ਰੁੜਕਾ ਕਲਾਂ” ਚਾਹੇ ਥੋੜਾ ਗਾ ਲਈੰ ਪਰ ਹਾਜਰੀ ਲਗਾਕੇ ਆਈਂ. ਗੁਰਦਾਸ ਜੀ ਦੱਸਦੇ ਨੇ ਓਹ 10 ਮਿੰਟ ਗਾਉਣ ਲਈ ਗਏ ਸੀ. ਪਰ ਉਨ੍ਹਾਂ ਨੂੰ ਇਹੋ ਜਿਹਾ ਸੁਰੂਰ ਆਇਆ ਆਪਣੇ ਗੁਰੂ ਦੀ ਕਿਰਪਾ ਦਾ, ਕਿ 1.5 ਘੰਟਾ ਪੱਟੀ ਬੰਨੀ ਦੇ ਵਿੱਚ ਗਾਉਂਦੇ ਰਹੇ