ਲੱਖਾਂ ਰੁਪਏ ਲਾ ਕੇ ਅਮਰੀਕਾ ਗਏ ਨੌਜਵਾਨ ਨਾਲ ਵਾਪਰਿਆ ਇਹ ਭਾਣਾ…!

163
views

ਪੰਜਾਬੀਆਂ ‘ਚ ਵਿਦੇਸ਼ ਜਾਣ ਦੀ ਹੋੜ ਇੰਨੀ ਜਿਆਦਾ ਹੋ ਗਈ ਹੈ ਕਿ ਉਹ ਵਿਦੇਸ਼ ਜਾਣ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਦਾਂ ਹਨ, ਪਰ ਵਿਦੇਸ਼ ਵਿੱਚ ਵੀ ਹੁਣ ਪੰਜਾਬੀ ਇੰਨੇ ਸਰੁੱਖਿਅਤ ਨਹੀ ਹਨ। ਅਜਿਹਾ ਹੀ ਕੁਝ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨਾਂ ਨਾਲ ਹੋਇਆ, ਜਿਸ ਦੀ ਕੀ ਅਮਰੀਕਾ ‘ਚ ਗੋਲੀਆਂ ਮਾਰ ਕੇ ਹੱਤੀਆ ਕਰ ਦਿੱਤੀ, ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਨੌਜਵਾਨ ਸ਼ਿਕਾਗੋ ਦੇ ਇੱਕ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ, ਜਿਸ ਨੂੰ ਕਿ ਕੁਝ ਬਦਮਾਸ਼ ਲੱਟਣ ਆਏ ਸੀ, ਜਿਹਨਾਂ ਨੇ ਇੱਕ ਭਾਰਤੀ ਨੌਜਵਾਨ ਨੂੰ ਗੋਲੀ ਮਾਰ ਦਿੱਤੀ. ਜਿਸ ਦੀ ਮੋਕੇ ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਛਾਣ 8 ਸਾਲਾ ਬਲਜੀਤ ਸਿੰਘ ਉਰਫ ਪ੍ਰਿੰਸ ਵਾਸੀ ਜ਼ੀਰਕਪੁਰ ਸ਼ਹਿਰ ਦੇ ਪਿੰਡ ਛੱਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਪ੍ਰਿੰਸ ਬੀਤੀ 18 ਸਤੰਬਰ ਨੂੰ ਤਕਰੀਬਨ ਰਾਤ ਦੇ 11 ਵਜੇ ਸਟੋਰ ਬੰਦ ਕਰ ਕੇ ਘਰ ਵਾਪਿਸ ਜਾਣ ਲੱਗਾ ਤਾਂ ਪਿੱਛੇ ਆ ਰਹੇ 2- 3 ਬਦਮਾਸ਼ਾਂ ਨੇ ਉਸਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ ਕੀਤੀ। ਇਹ ਭਾਰਤੀ ਨੌਜਵਾਨ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਰਹਿੰਦਾ ਸੀ ਉਹ ਇੱਥੇ ਆਪਣੇ ਪਿੰਡ ਦੇ ਇੱਕ ਵਿਅਕਤੀ ਦੇ ਗਰੋਸਰੀ ਸਟੋਰ ਵਿੱਚ ਕੰਮ ਕਰਦਾ ਸੀ। ਜੋ ਪ੍ਰਿੰਸ ਦੇ ਪੇਟ ‘ਚ ਲੀਵਰ ਵਿਚ ਲੱਗੀ। ਜਿਸ ਮਗਰੋਂ ਪ੍ਰਿੰਸ ਨੇ ਜ਼ਖਮੀ ਹਾਲਤ ਵਿਚ ਸਟੋਰ ਮਲਿਕ ਅਵਤਾਰ ਸਿੰਘ ਨੂੰ ਫੋਨ ਕਰ ਕੇ ਸਾਰੀ ਘਟਨਾ ਦੱਸੀ।ਇਸ ਤੋਂ ਥੋੜੀ ਦੇਰ ਬਾਅਦ ਸਟੋਰ ਮਾਲਕ ਮੌਕੇ ‘ਤੇ ਪੁਹੰਚ ਕੇ ਪ੍ਰਿੰਸ ਨੂੰ ਨੇੜਲੇ ਹਸਪਤਾਲ ਲੈ ਗਿਆ. ਜਿੱਥੇ ਡਾਕਟਰਾਂ ਨੇ ਬਲਜੀਤ ਸਿੰਘ ਪ੍ਰਿੰਸ ਨੂੰ ਮ੍ਰਿਤਕ ਘੋਸ਼ਤ ਕਰ ਦਿਤਾ।