ਬਿਹਾਰ ਦੇ ਸਨੋਜ ਰਾਜ ਬਣਿਆ KBC ਸੀਜ਼ਨ 11 ਦਾ ਪਹਿਲਾਂ ਕਰੋੜਪਤੀ

194
views

ਕਹਿੰਦੇ ਹਨ ਕਿ ਕਿਸਮਤ ਦਾ ਕੋਈ ਪਤਾ ਨਹੀ ਕਿ ਉਹ ਕਦੋਂ ਬਦਲ ਜਾਵੇ, ਅਜਿਹਾ ਹੀ ਕੁਝ ਬਿਹਾਰ ਦੇ ਰਹਿਣ ਵਾਲੇ ਸਨੋਜ ਰਾਜ ਨਾਲ ਹੋਇਆ, ਜੋ ਕਿ ਕੋਣ ਬਣੇਗਾ ਕਰੋੜਪਤੀ ਸੀਜ਼ਨ ੧੧ ਦਾ ਪਹਿਲਾਂ ਕੋਰੜਪਤੀ ਬਣ ਗਿਆ। ਦਰਅਸਲ ਬਿਹਾਰ ਨਾਲ ਸਬੰਧ ਰੱਖਣ ਵਾਲੇ ਸੋਨਜ ਰਾਜ ਨੇ ਇਹ ਮੁਕਾਮ ਹਾਸਲ ਕੀਤਾ। ਉਸ ਨੇ ਇਸ ਸ਼ੋਅ ਵਿੱਚ15 ਸਵਾਲਾਂ ਦੇ ਠੀਕ ਜਵਾਬ ਦੇ ਕੇ ਇੱਕ ਕਰੋੜ ਰੁਪਏ ਦੀ ਰਾਸ਼ੀ ਜਿੱਤ ਕੇ ਇਤਿਹਾਸ ਰਚ ਦਿੱਤਾ।ਉਸ ਦੇ ਜਿੱਤਣ ਤੋਂ ਬਾਅਦ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ‘ਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ, ਉਸ ਦੇ ਪਿਤਾ ਭਾਵੁਕ ਹੋ ਗਏ, ਅਮਿਤਾਭ ਨੇ ਗਲ ਲਗਾਕੇ ਸਨੋਜ ਨੂੰ ਵਧਾਈ ਦਿੱਤੀ। ਦੱਸ ਦਾਇਏ ਕਿ ਉਹ ਸੱਤ ਕਰੋੜ ਰੁਪਇਆ ਵੀ ਜਿੱਤ ਸਕਦਾ ਸੀ ਪਰ ਉਸ ਨੇ ੧੬ ਸਵਾਲ ਲਈ ਨਹੀ ਖੇਡਿਆ, ਜੇਕਰ ਉਹ ਇਸ ਦਾ ਗਲਤ ਜਵਾਬ ਦੇ ਦਿੰਦਾ ਤਾਂ ਉਸ ਦੀ ਜਿੱਤੀ ਗਈ ਰਕਮ ਘੱਟ ਕੇ ਤਿੰਨ ਲੱਖ ਵੀਹ ਹਜ਼ਾਰ ਰਹਿ ਜਾਣੀ ਸੀ, ਪਰ ਉਸ ਨੇ ਇਸ ਸਵਾਲ ਲਈ ਨਹੀ ਖੇਡਿਆ। ਉਹ ਇਸ ਪ੍ਰਸ਼ਾਨ ਦਾ ਸਹੀ ਜਵਾਬ ਦੇ ਸੱਤ ਕਰੋੜ ਰੁਪਏ ਜਿੱਤ ਕੇ ਇਤਿਹਾਸ ਰੱਚ ਸਕਦਾ ਸੀ, ਸਵਾਲ ਸੀ ਕਿ ਆਸਟਰੇਲੀਆ ਦੇ ਦਿੱਗਜ ਬੱਲੇਬਾਜ਼ ਸਰ ਡਾਨ ਬ੍ਰੈਡਮੈਨ ਨੇ ਕਿਸ ਭਾਰਤੀ ਗੇਂਦਬਾਜ਼ ਦੀ ਗੇਂਦ ‘ਤੇ ਇੱਕ ਰਨ ਬਣਾ ਕੇ ਪਹਿਲੀ ਸ਼੍ਰੇਣੀ ਦਾ ਆਪਣਾ 100ਵਾਂ ਸੈਂਕੜਾ ਪੂਰਾ ਕੀਤਾ? ਸਹੀ ਜਵਾਬ ਹੈ- ਗੋਗੂਮਲ ਕਿਸ਼ਨ ਚੰਦ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ, ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੋਂ ਲਈ ਗਈ ਹੁੰਦੀ ਹੈ