EASTER ਮੌਕੇ ਸ਼੍ਰੀਲੰਕਾ ‘ਚ ਲੜੀਵਾਰ ਧਮਾਕਿਆਂ ‘ਚ 156 ਮੌਤਾਂ, 300 ਤੋਂ ਵੱਧ ਜ਼ਖਮੀ

169
views

EASTER ਮੌਕੇ ਸ਼੍ਰੀਲੰਕਾ ‘ਚ ਲੜੀਵਾਰ ਧਮਾਕਿਆਂ ‘ਚ 156 ਮੌਤਾਂ, 300 ਤੋਂ ਵੱਧ ਜ਼ਖਮੀ,  ਈਸਾਈ ਧਰਮ ਦੇ ਪ੍ਰਸਿੱਧ ਤਿਓਹਾਰ ਈਸਟਰ ਮੌਕੇ ਸ੍ਰੀਲੰਕਾਂ ‘ਚ ਲੜੀਵਾਰ ਧਮਾਕੇ ਹੋਣ ਦੀ ਖਬਰ ਨੇ ਸਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਹਨਾਂ ਧਮਾਕਿਆਂ’ਚ ਮ੍ਰਿਤਕਾਂ ਦੀ ਗਿਣਤੀ 160 ਤਕ ਪਹੁੰਚ ਗਈ ਹੈ ਅਤੇ 350 ਜ਼ਖ਼ਮੀ ਹੋਏ ਹਨ। ਪਰ ਹਜੇ ਤੱਜ ਮ੍ਰਿਤਕਾਂ ਦੀ ਪਹਿਚਾਣ ਨਹੀ ਕੀਤੀ ਜਾ ਸਕੀ, ਦੱਸਿਆਂ ਜਾ ਰਿਹਾ ਹੈ ਕਿ ਇਹਨਾਂ ਵਿੱਚ 35 ਵਿਦੇਸ਼ੀ ਨਾਗਰਿਕ ਹਨ, । ਸ੍ਰੀਲੰਕਾਈ ਮੀਡੀਆ ਰਿਪੋਰਟਾਂ ਮੁਤਾਬਕ ਗਿਰਜਾਘਰਾਂ ਵਿੱਚ ਈਸਟਰ ਪ੍ਰਾਰਥਨਾ ਸਭਾ ਹੋ ਰਹੀ ਸੀ ਜਦੋਂ ਇਹ ਧਮਾਕੇ ਹੋਏ। ਤਿੰਨ ਚਰਚ ਤੋਂ ਇਲਾਵਾ ਤਿੰਨ ਪੰਜ ਸਿਤਾਰਾ ਹੋਟਲਾਂ ‘ਚ ਵੀ ਧਮਾਕੇ ਹੋਏ ਹਨ।ਛੇ ਥਾਵਾਂ ਤੇ ਲੜੀਵਾਰ ਧਮਾਕੇ ਹੋਣ ਦੀ ਹਲੇ ਤੱਕ ਕਿਸੇ ਵੀ ਜਥੇਬੰਦੀ ਨੇ ਜ਼ਿੰਮੀਵਾਰੀ ਨਹੀ ਲਈ, ਘਟਨਾ ਸਥਾਨਾਂ ‘ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਪੁਲਿਸ ਬੁਲਾਰੇ ਰੂਵਨ ਗੁਨਾਸੇਕੇਰਾ ਨੇ ਦੱਸਿਆ ਕਿ ਇਹ ਧਮਾਕੇ ਸਥਾਨਕ ਸਮੇਂ ਅਨੁਸਾਰ ਅੱਠ ਵਜਕੇ 45 ਮਿੰਟ ਉਤੇ ਈਸਟਰ ਪ੍ਰਾਰਥਨਾ ਸਭਾ ਦੌਰਾਨ ਐਤਵਾਰ ਨੂੰ ਹੋਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਇਕ ਧਮਾਕਾ ਕੋਲੰਬੋ ਦੇ ਕੋਚਚੀਕਾੜੇ ਦੇ ਸੈਟ ਐਥਨੀ ਗਿਰਜਾਘਰ ਵਿਚ ਹੋਇਆ। ਉੱਥੇ ਹੀ ਭਾਰਤੀ ਦੂਤਾਵਾਸ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਅਤੇ ਸ਼੍ਰੀਲੰਕਾ ਸਰਕਾਰ ਨੇ ਹੰਗਾਮੀ ਬੈਠਕ ਸੱਦ ਲਈ ਹੈ, ਭਾਰਤੀ ਦੂਤ ਘਰ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਅਤੇ ਸ਼੍ਰੀਲੰਕਾ ਸਰਕਾਰ ਨੇ ਹੰਗਾਮੀ ਬੈਠਕ ਸੱਦ ਲਈ ਹੈ। ਘਟਨਾ ਸਥਾਨਾਂ ‘ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।