CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ

139
views

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਸਿੱਖ ਫੌਜ਼ੀ ਜਵਾਨ ਇੱਕ ਅਪਾਹਜ ਬੱਚੇ ਨੂੰ ਖਾਣਾ ਖਵਾ ਰਿਹਾ ਹੈ, ਇਸ ਵੀਡੀਓ ਨੂੰ ਬਹੁਤ ਲੋਕਾਂ ਦੁਆਰਾ ਸ਼ੇਅਰ ਕੀਤਾ ਜਾ ਰਿਹਾ ਹੈ ਤੇ ਪਸੰਦ ਕੀਤਾ ਜਾ ਰਿਹਾ ਹੈ, ਇਹ ਵੀਡਿਓ ਜੰਮੂ ਕਸ਼ਮੀਰ ਦੀ ਪੁਲਿਸ ਨੇ ਵੀ ਆਪਣੇ ਟਵਿੱਟਰ ਅਕਾਊਟ ਤੇ ਸ਼ੇਅਰ ਕੀਤਾ ਹੈ, ਦੱਸਿਆ ਜਾ ਰਿਹਾ ਹੈ ਕਿ ਸ੍ਰੀਨਗਰ ‘ਚ ਤਾਇਨਾਤ CRPF ਦੀ 49ਵੀਂ ਬਟਾਲੀਅਨ ਦੇ ਹਵਲਦਾਰ ਇਕਬਾਲ ਸਿੰਘ ਉਸ ਕਾਫ਼ਿਲੇ ਦਾ ਹਿੱਸਾ ਸੀ, ਜਿਸ ‘ਤੇ 14 ਫਰਵਰੀ ਯਾਨੀ ਕਿ ਮੁਹੱਬਤ ਦਿਨ ਪੁਲਵਾਮਾ ‘ਚ ਅੱਤਵਾਦੀ ਹਮਲਾ ਹੋਇਆ ਸੀ।ਜਿਸ ਵਿੱਚ CRPF ਦੇ 40 ਤੋਂ ਜ਼ਿਆਦਾ ਜਵਾਨ ਸ਼ਹੀਦ ਹੋ ਗਏ ਸਨ। ਦੱਸ ਦਇਏ ਕਿ ਇਕਬਾਲ ਸਿੰਘ ਵੀ ਸੀਆਰਪੀਐਫ ‘ਚ ਡਰਾਈਵਰ ਹਨ। ਇਹ ਵੀਡਿਓ ਪਿਛਲੇ ਦਿਨ ਦੀ ਹੈ ਜਦੋਂ ਉਹ ਆਪਣੀ ਡਿਊਟੀ ਤੇ ਤਾਇਨਾਤ ਸੀ ਤੇ ਲੰਚ ਕਰਦੇ ਸਮੇਂ ਉਹ ਆਪਣਾ ਖਾਣਾ ਗੱਡੀ ਵਿੱਚ ਬੈਠ ਕੇ ਖਾਂਦਾ ਸੀ. ਬਾਹਰ ਇੱਕ ਬੱਚਾ ਬੈਠਾ ਸੀ, ਜਿਸ ਨੂੰ ਦੇਕ ਕੇ ਉਹਨਾਂ ਤੋਂ ਰਿਹਾ ਨਹੀ ਗਿਆ ਤੇ ਆਪਣਾ ਖਾਣਾ ਉਸ ਬੱਚੇ ਨੂੰ ਦਿੱਤਾ , ਪਰ ਬੱਚਾ ਅਪਾਹਜ ਹੋਣ ਦੇ ਕਾਰਨ ਉਸ ਤੋਂ ਖਾਣਾ ਖਾਦਾ ਨਹੀ ਗਿਆ, ਜਿਸ ਕਾਰਨ CRPF ਦੇ ਜਵਾਨ ਇਕਬਾਲ ਸਿੰਘ ਨੇ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ, ਜਿਸ ਦੀ ਵੀਡਿਓ ਕਿਸੇ ਨੇ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ , ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਤੇ ਇਕਬਾਲ ਸਿੰਘ ਦੀ ਤਰੀਫ ਵੀ ਕੀਤੀ