9 ਸਾਲਾਂ ਦੀ ਭਾਰਤੀ ਲੜਕੀ ਨੇ ਜਿੱਤੀ 10 ਲੱਖ ਡਾਲਰ ਦੀ ਲਾਟਰੀ….!

153
views

ਅੱਜ ਦੇ ਸਮੇਂ ਵਿੱਚ ਹਰ ਕੋਈ ਜਿਆਦਾ ਪੈਸਾ ਕਮਾਉਣਾ ਚਹੁੰਦਾ ਹੈ ਤੇ ਉਹ ਪੈਸਾ ਕਮਾਉਣ ਲਈ ਹਰ ਸੰਭਵ ਕੋਸ਼ਿਸ ਕਰਦਾ ਹੈ, ਹਰ ਇਨਸਾਨ ਦੀ ਦਿਲੀ ਇੱਛਾ ਹੁੰਦੀ ਹੈ ਕਿ ਉਹ ਪੈਸੇ ਕਮਾ ਕੇ ਆਪਣੇ ਸੁਪਨੇ ਪੂਰੇ ਕਰ ਸਕਣ, ਅਜਿਹਾ ਹੀ ਇੱਕ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਜਿੱਥੇ ਕਿ ਡਿਊਟੀ ਫਰੀ ਮਿਲੇਨੀਅਮ ਲਾਟਰੀ ਵਿੱਚ 9 ਸਾਲਾਂ ਭਾਰਤੀ ਕੁੜੀ ਦੇ ਵੱਲੋਂ 10 ਲੱਖ ਡਾਲਰ ਦਾ ਜੈਕਪਾਟ ਜਿੱਤਿਆ ਗਿਆ ਹੈ। ਏਲੀਜ਼ਾ ਐਮ ਨਾਮ ਦੀ ਲੜਕੀ ਏ ਗ੍ਰੇਡ ਸਕੂਲ ਦੀ ਵਿਦਿਆਥਣ ਹੈ ਤੇ ਇਸ ਲੜਕੀ ਨੇ 6 ਸਾਲ ਪਹਿਲਾਂ ਲਗਜ਼ਰੀ ਕਾਰ ਜਿੱਤੀ ਸੀ, ਏਲੀਜ਼ਾਂ ਐਮ ਇਸ ਲਾਟਰੀ ਨੂੰ ਜਿੱਤਣ ਵਾਲੀ 140ਵੀਂ ਭਾਰਤੀ ਨਾਗਰਿਕ ਹੈ ਜਿਸ ਦੇ ਵੱਲੋਂ 10 ਲੱਖ ਡਾਲਰ ਦੀ ਇਹ ਲਾਟਰੀ ਜਿੱਤੀ ਗਈ ਹੈ। ਇਸ ਤੋਂ ਪਹਿਲਾਂ ਮੁਹਮੰਦ ਹਨੀਫ ਆਦਮ ਜੋ ਕਿ ਮਿੱਕ ਭਾਰਤੀ ਹੈ ਦੇ ਵੱਲੋਂ ਇੰਡੀਅਨ ਸਕਾਉਟ ਬੌਬਰ ਜਿੱਤਿਆ ਗਿਆ ਹੈ।