64 ਜਾਣਿਆਂ ਨੂੰ ਕੋਲੇ ਦੀ ਖਾਣ ਵਿੱਚ ਬਚਾਉਣ ਵਾਲਾ ਚੀਫ ਇੰਜੀਨੀਅਰ ਹੈ ਫਤਿਹਵੀਰ ਨੂੰ ਬਚਾਉਣ ਲਈ ਹੈ ਤਿਆਰ ਪਰ ਸਰਕਾਰ ਨਹੀ ਨਿਰਦੇਸ਼…!

3000
views

ਸੰਗਰੂਰ ਬੋਰਵੈੱਲ ‘ਚ ਫਸੇ ੨ ਸਾਲਾਂ ਦੇ ਬੱਚੇ ਫਤਿਹਵੀਰ ਸਿੰਘ ਦੇ ਲਈ ਹਰ ਕੋਈ ਅਰਦਾਸਾਂ ਕਰ ਰਿਹਾ ਹੈ। ਇਸ ਮਾਮਲੇ ‘ਚ ਚੀਫ਼ ਇੰਜਨਿਅਰ ਜਸਵੰਤ ਸਿੰਘ ਗਿੱਲ ਨੇ ਸਰਕਾਰ ਦੀ ਕਾਰਜ ਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਸਰਕਾਰ ਇੱਕ ਹੀ ਤਕਨੀਕ ਨੂੰ ਵਾਰ-ਵਾਰ ਦੁਹਰਾ ਰਹੀ ਹੈ ਜਦਕਿ ਅਜਿਹੀਆਂ ਕਈ ਤਕਨੀਕਾਂ ਮੌਜੂਦ ਹਨ ਜਿਨ੍ਹਾਂ ਨਾਲ ਅਜਿਹੇ ਕੇਸ ਦੇ ਵਿੱਚ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਉਸ ਜਗ੍ਹਾ ‘ਤੇ ਜਾ ਕੇ ਮਦਦ ਕਰਨ ਲਈ ਤਿਆਰ ਹਨ ਬਸ਼ਰਤੇ ਸਰਕਾਰ ਉਨ੍ਹਾਂ ਨੂੰ ਲੈ ਕੇ ਜਾਵੇ ਕਿਉਂਕਿ ਉਨ੍ਹਾਂ ਕੋਲ ਇੰਨੇ ਵਸੀਲੇ ਨਹੀਂ ਹਨ ਕਿ ਉਹ ਆਪਣੇ ਕੋਲੋਂ ਖਰਚਾ ਕਰਕੇ ਜਾ ਸਕਣ। ਤਹਾਨੂੰ ਦੱਸ ਦਾਇਏ ਕਿ ਜਸਵੰਤ ਸਿੰਘ ਗਿੱਲ ਨੇ ਪੱਛਮ ਬੰਗਾਲ ਵਿੱਚ ਕੋਲ਼ੇ ਖਾਣ ਵਿੱਚੋਂ ਕਰੀਬ 64 ਮਜ਼ਦੂਰਾਂ ਦੀ ਜਾਨ ਬਚਾਈ ਸੀ।