550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਤੋਂ ਮੋਟਰਸਾਈਕਲਾਂ ਤੇ ਪੰਜਾਬ ਪਹੁੰਚਣਗੇ ਨੌਜਵਾਨ..

194
views

550ਵੇਂ ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਤੋਂ ਮੋਟਰਸਾਈਕਲਾਂ ਤੇ ਪੰਜਾਬ ਪਹੁੰਚਣਗੇ ਨੌਜਵਾਨ..
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਨੌਜਵਾਨਾਂ ਵੱਲੋਂ ਕੈਨੇਡਾ ਤੋਂ ਸ਼ੂਰ ਕੀਤੀ ਗਈ ਮੋਟਰਸਾਇਕਲ ਯਾਤਰਾ ੧੧ ਮਈ ਨੂੰ ਪੰਜਾਬ ਪਹੁੰਚੇਗੀ, ਦੱਸਿਆ ਜਾ ਰਿਹਾ ਹੈ ਕਿ ਹੈ ਇਹ ਯਾਤਰਾ 3 ਅਪਰੈਲ ਨੂੰ ਕੈਨੇਡਾ ਦੇ ਸ਼ਹਿਰ ਸਰੀ ਤੋਂ ਸ਼ੂਰ ਕੀਤੀ ਸੀ। ਜੋ ਕਿ ਵੱਖ-ਵੱਖ ਦੇਸ਼ ਵਿੱਚ ਹੁੰਦੀ ਹੋਈ ਪਾਕਿਸਤਾਨ ਤੋਂ ਵਾਹਗਾ ਅਟਾਰੀ ਸਰਹੱਦ ਰਸਤੇ ਪੰਜਾਬ ਪੁੱਜੇਗੀ। ਇੱਥੇ ਮੋਟਰਸਾਈਕਲ ਯਾਤਰਾ ਕਰਨ ਵਾਲੇ ਨੌਜਵਾਨਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਜਾਵੇਗਾ।ਡਾ. ਰੂਪ ਸਿੰਘ ਨੇ ਇਹ ਵੀ ਦੱਸਿਆ ਕਿ 12 ਮਈ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਯਾਤਰਾ ਦੀ ਸਮਾਪਤੀ ਮੌਕੇ ਵੀ ਯਾਤਰਾ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ।