33 ਟਰੱਕ ਡਰਾਈਵਰਾਂ ਨੂੰ ਮਾਰਨ ਵਾਲਾ ਪੁਲਿਸ ਨੇ ਅੜਕਿਅਾ ੲਿਸ ਕਰਕੇ ਕਰਦਾ ਸੀ ਕਤਲ…

88
views

ਹਾਲ ਹੀ ਵਿਚ ਸਾਨੂ ਸਾਡੇ ਸੂਤਰਾਂ ਤੋਂ ਪਤਾ ਲਗਾ ਹੈ ਕਿ ਪੁਲਿਸ ਨੇ ਇਕ ਅਜਿਹੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ 33 ਟਰੱਕ ਡਰਾਈਵਰਾਂ ਤੇ ਕਲੀਨਰਾਂ ਕਤਲ ਕੀਤੇ ਸਨ। ਮੁਲਜ਼ਮ ਦਾ ਨਾਮ ਆਦੇਸ਼ ਖਾਮਰਾ ਹੈ ਦੱਸਿਆ ਜਾ ਰਿਹਾ ਹੈ l ਜਿਸ ਨੇ ਪਿਛਲੇ 9 ਸਾਲਾਂ ਵਿਚ 33 ਕਤਲ ਕਰਨ ਦਾ ਗੁਨਾਹ ਕਬੂਲ ਕੀਤਾ ਹੈ। ਉਸ ਅਨੁਸਾਰ ਟਰੱਕ ਡਰਾਈਵਰਾਂ ਦਾ ਕਤਲ ਕਰਕੇ ਇਹ ਮੁਲਜ਼ਮ ਉਸ ਵਿਚ ਪਏ ਸਾਮਾਨ ਨੂੰ ਲੁੱਟ ਲੈਂਦੇ ਸਨ।ਸਭ ਤੋਂ ਪਹਿਲਾ ਇਹ ਲੋਕ ਹਾਈਵੇਅ ‘ਤੇ ਟਰੱਕ ਦੇ ਡਰਾਈਵਰਾਂ ਨਾਲ ਦੋਸਤੀ ਕਰ ਲੈਂਦੇ ਸਨਅਤੇ ਉਨ੍ਹਾਂ ਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰ ਦਿੰਦੇ ਸਨ। ਉਸ ਤੋਂ ਬਾਅਦ ਡਰਾਈਵਰ ਅਤੇ ਕਲੀਨਰਾਂ ਦਾ ਕਤਲ ਕਰਕੇ ਟਰੱਕ ਨੂੰ ਲੈ ਕੇ ਭੱਜ ਜਾਂਦੇ ਸਨਅਤੇ ਉਸ ਵਿੱਚ ਪਏ ਸਾਮਾਨ ਨੂੰ ਵੇਚ ਦਿੰਦੇ ਸਨ।ਨਾਲ ਹੀ ਇਨ੍ਹਾਂ ਲੋਕਾਂ ਨੇ ਮੱਧ ਪ੍ਰਦੇਸ਼ ਦੇ ਨਾਲ ਨਾਲ ਦੂਜੇ ਸੂਬੇ ‘ਚ ਵੀ ਟਰੱਕ ਡਰਾਈਵਰਾਂ ਦੇ ਕਤਲ ਸਵੀਕਾਰ ਕੀਤੇ ਹਨ। ਅਤੇ ਮਹਾਰਾਸ਼ਟਰ, ਉੜੀਸਾ ਅਤੇ ਛੱਤੀਸਗੜ੍ਹ ‘ਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਇਹ ਲੋਕ ਟਾਟਾ ਦੇ 12 ਜਾਂ 14 ਟਾਇਰਾਂ ਵਾਲੇ ਟਰੱਕਾਂ ਨੂੰ ਹੀ ਬਣਾਉਂਦੇ ਸਨ ਨਿਸ਼ਾਨਾ ਅਤੇ ਇਸ ਦਾ ਕਾਰਨ ਇਹ ਸੀ ਕਿ ਇਸ ਦੀ ਕੀਮਤ ਇਨ੍ਹਾਂ ਨੂੰ ਵੱਧ ਮਿਲਦੀ ਸੀ। ਪੁਲਿਸ ਦੀ ਮੰਨੀਏ ਤਾ ਇਸ ਮਹੀਨੇ ਦੀ 15 ਤਰੀਕ ਨੂੰ ਭੋਪਾਲ ਪੁਲਿਸ ਨੂੰ ਇਕ ਲਾਸ਼ ਮਿਲੀ, ਜੋ ਔਬੇਦੁੱਲਾਹਗੰਜ ਦੇ ਰਹਿਣ ਵਾਲੇ 25 ਸਾਲ ਦੇ ਮਾਖਨ ਸਿੰਘ ਦੀ ਸੀ। ਪੁਲਿਸ ਦੋਸ਼ੀ ਦੀ ਭਾਲ ‘ਚ ਲੱਗ ਗਈ ਹੈ। ਉਸ ਦੀ ਲਾਸ਼ ਭੋਪਾਲ ਨੇੜਲੇ ਇੰਡਸਟਰੀਅਲ ਏਰੀਆ ਮੰਡੀਦੀਪ ਨਾਲ ਲੋਹੇ ਦੇ ਸਰੀਏ ਵਾਲੇ ਟਰੱਕ ‘ਚੋਂ ਮਿਲੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ।ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੂਜਿਆਂ ਲੋਕਾਂ ਦੇ ਨਾਮ ਦੱਸੇ। ਇਸ ਤੋਂ ਬਾਅਦ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਅਤੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ। ਆਦੇਸ਼ ਖਾਮਰਾ ਨੂੰ ਉਸ ਦੇ ਸਾਥੀਆਂ ਦੀ ਨਿਸ਼ਾਨਦੇਹੀ ‘ਤੇ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਦੇ ਜੰਗਲਾਂ ‘ਚ ਭੋਪਾਲ ਪੁਲਿਸ ਨੇ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।ਪੁਲਿਸ ਨੇ ਹੈ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਆਦੇਸ਼ ਦੀ ਮੁਲਾਕਾਤ ਜੈਕਰਨ ਨਾਲ ਹੋਈ ਸੀ, ਜਿਸ ਤੋਂ ਬਾਅਦ ਆਦੇਸ਼ ਨੇ ਆਪਣਾ ਖ਼ੁਦ ਦਾ ਗੈਂਗ ਤਿਆਰ ਕਰ ਲਿਆ ਸੀ। ਹਰ ਕਤਲ ‘ਤੇ ਜੈਕਰਨ ਦੇ ਹਿੱਸੇ ਵਿੱਚ ਕਰੀਬ 30 ਹਜ਼ਾਰ ਰੁਪਏ ਆਉਂਦੇ। ਆਦੇਸ਼ ਦੀ ਖ਼ਾਸੀਅਤ ਇਹ ਸੀ ਕਿ ਹਰ ਕਤਲ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਸੁਰਾਗ ਨਹੀਂ ਛੱਡਦਾ ਸੀ। ਸ਼ਾਇਦ ਇਸੇ ਕਾਰਨ ਹੀ ਇੰਨੇ ਸਾਲਾਂ ਤੱਕ ਪੁਲਿਸ ਤੋਂ ਬਚਿਆ ਰਿਹਾ।ਹਰ ਕਤਲ ਤੋਂ ਬਾਅਦ ਉਹ ਫੋਨ ਅਤੇ ਸਿਮ ਵੀ ਬਦਲ ਲੈਂਦਾ ਸੀ।ਅਤੇ ਇਸੇ ਤਰਾਂ ਉਹ ਦੂਜਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ l