ਦੁਬਈ ‘ਚ ਸਾਲਾ ਭਾਰਤੀ ਮੂਲ ਬੱਚੀ ਸਨਮਾਨਿਤ ਕੀਤਾ ਇਹ ਖਾਸ ਕੰਮ..!

213
views

ਦੁਬਈ ਦੀ ਰਹਿਣ ਵਾਲੀ 8 ਸਾਲ ਦੀ ਭਾਰਤੀ ਮੂਲ ਦੀ ਵਿਦਿਆਰਥਣ ਨੀਆ ਟੋਨੀ ਨੂੰ ਸਨਮਾਨਿਤ ਕੀਤਾ ਗਿਆ। ਕਿੳਂਕਿ ਨੀਆ ਨੇ ਦੇਸ਼ ਨੂੰ ਸਾਫ ਰੱਖਣ ਦੀ ਮੁਹਿੰਮ ਤਹਿਤ 15 ਹਜ਼ਾਰ ਕਿਲੋਗ੍ਰਾਮ ਰੱਦੀ ਕਾਗਜ਼ ਇਕੱਠੇ ਕੀਤੇ। ਨੀਆ ਦੀ ਇਸ ਕੋਸ਼ਿਸ ਲਈ ਸੋਮਵਾਰ ਨੂੰ ਇੱਥੇ ਆਯੋਜਿਤ ਇੱਕ ਸਮਾਰੋਹ ‘ਚ ਅਮੀਰਾਤ ਰੀਸਾਈਕਿਲੰਗ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਨੀਆ ਆਪਣੇ ਗੁਆਂਢ ‘ਚ ਘੰਮ ਕੇ ਰੱਦੀ ਤੇ ਪਲਾਸਟਿਕ ਇੱਕਠੀ ਕਰਦੀ ਹੈ ਤੇ ਦੇਸ਼ ਨੂੰ ਸਾਫ ਰੱਖਣ ਵਿੱਚ ਆਪਣਾ ਯੋਗਦਾਨ ਦਿੱਤਾ। ਇਸ ਸਮਾਰੋਹ ‘ਚ ਰੱਦੀ ਕਾਗਜ਼ ਦੇ ਇਲਾਵਾ ਪਲਾਸਟਿਕ, ਗਲਾਸ, ਕੈਨ ਅਤੇ ਮੋਬਾਈਲ ਸਮੇਤ ਇਲੈਕਟ੍ਰੋਨਿਕ ਕਚਰਾ ਇਕੱਠਾ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਸਮਾਰੋਹ ਵਿਚ ਯੂ.ਏ.ਈ. ਵਿਚ ਸਫਾਈ ਦੀ ਇਸ ਮੁਹਿੰਮ ਦੇ ਤਹਿਤ 73 ਹਜ਼ਾਰ ਟਨ ਤੋਂ ਜ਼ਿਆਦਾ ਕਾਰਬਨ ਦੀ ਨਿਕਾਸੀ ਘੱਟ ਕੀਤੀ ਗਈ।