mother day special: ਇੱਕ ਅੱਖ ਵਾਲੀ ਮਾਂ

238
views

mother day special: ਇੱਕ ਅੱਖ ਵਾਲੀ ਮਾਂ
ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਰੱਬ ਦਾ ਰੂਪ ਹੈ, ਜੀ ਹਾਂ ਇਹ ਬਿਲਕੁਲ ਸੱਚ ਹੈ। ਹਰ ਇੱਕ ਮਾਂ ਆਪਣੇ ਬੱਚਿਆਂ ਲਈ ਜਾਨ ਨਿਛਾਵਰ ਕਰਨ ਲਈ ਤਿਆਰ ਰਹਿੰਦੀ ਹੈ। ਅਜਿਹੀ ਹੀ ਇੱਕ ਕਹਾਣੀ ਅਸੀ ਤੁਹਾਡੇ ਲਈ ਲੈ ਕੇ ਆਏ ਹਾਂ ਮੈਂ ਸਕੂਲ ਵਿਚ ਪੜ੍ਹਦਾ ਸਾਂ, ਮੈਂ ਜਦੋ ਹੋਸ ਸੰਭਾਲੀ ਤੇ ਮੇਰੀ ਮਾਂ ਦੀ ਇੱਕ ਅੱਖ ਸੀ। ਮੇਰੀ ਮਾਂ ਦੀ ਇਕ ਅੱਖ ਕੱਢੀ ਹੋਈ ਸੀ, ਤਾਂ ਕਰਕੇ ਮੇਰੀ ਮਾਂ ਦਾ ਚੇਹਰਾ ਡਰਾਵਣਾ ਸੀ। ਨੂੰ ਮਾਂ ਨੂੰ ਦੇਖ ਕੇ ਬੜੀ ਸ਼ਰਮ ਆਇਆ ਕਰੇ। ਲੋਕਾਂ ਦੀਆ ਮਾਵਾਂ ਸਕੂਲ ਚ ਆਉਂਦੀਆਂ ਨੇ ਉਹ ਸਾਰੀਆਂ ਸੋਹਣੀਆਂ ਨੇ ਤੇ ਮੇਰੀ ਮਾਂ ਕਿੱਦਾਂ ਦੀ ਏ, ਮੈਂ ਹਮੇਸ਼ਾ ਕਿਹਾ ਕਰਾਂ ਆਪਣੀ ਮਾਂ ਨੂੰ, ਤੂੰ ਅੰਦਰ ਵੜ ਕੇ ਰਿਹਾ ਕਰ ਮੇਰੇ ਕਿਸੇ ਦੋਸਤ ਨੂੰ ਨਾ ਮਿਲਿਆ ਕਰ ਪਤਾ ਨਾ ਲੱਗੇ ਕਿਸੇ ਨੂੰ ਕੇ ਤੂੰ ਮੇਰੀ ਮਾਂ ਏ ਮੈਂ ਲੁਕੋ ਲੁਕੋ ਕੇ ਰੱਖਦਾ ਸਾਂ ਲੜਦਾ ਸਾਂ ਓਹਦੇ ਨਾਲ ਤੇਰੀ ਇਕ ਅੱਖ ਆ ਤੂੰ ਭੈੜੀ ਲਗਦੀ ਆ, ਬਾਹਰ ਨਾ ਆਈ ਕਦੇ, ਸਾਹਮਣੇ ਨਾ ਜਾਈਂ ਕਿਸੇ ਦੇ ਮੇਰੀ ਮਾਂ ਡਰਦੀ-ਡਰਦੀ ਅੰਦਰ ਰਿਹਾ ਕਰੇ..ਪਰ ਫੇਰ ਵੀ ਓਹਨੂੰ ਮੇਰਾ ਮੋਹ ਆਇਆ ਕਰੇ ਉਹ ਮੈਨੂੰ ਲਾਡ ਲਡਾਇਆ ਕਰੇ.. ਪਰ ਓਹਦਾ ਲਾਡ ਮੈਨੂੰ ਭੈੜਾ ਲੱਗੇ ਤੇ ਮੈਨੂੰ ਹੱਥ ਨਾ ਲਾਵੇ.. ਮੈਂ ਕਿਹਾ ਰੋਟੀ ਮੈਂ ਆਪੇ ਪਾ ਕੇ ਖਾ ਲਿਆ ਕਰੁ.. ਬਸ ਮੈਨੂੰ ਦਿੱਖ ਨਾ..ਮੈਂ ਆਪਣੀ ਮਾਂ ਨਾਲ ਹਮੇਸ਼ਾ ਨਫਰਤ ਹੀ ਕੀਤੀ.,. ਭੈੜਾ ਹੀ ਸਮਝਿਆ ਆਪਣੀ ਮਾਂ ਨੂੰ… ਚੰਗਾ ਨੀ ਸਮਝਿਆI

ਇਕ ਵਾਰ ਮੇਰੀ ਮਾਂ ਸਕੂਲ ਦੇ ਕਿਸੇ ਫੰਕਸ਼ਨ ਦੇ ਉੱਤੇ ਆ ਗਈ..ਲੋਕਾਂ ਦੇ ਮਾਤਾ ਪਿਤਾ ਆਏ.. ਉਹ ਵੀ ਆ ਗਈ.. ਮੈਂ ਪਾਸ ਹੋਇਆ..ਪਰ ਜਦੋਂ ਮੈਂ ਆਪਣੀ ਮਾਂ ਨੂੰ ਸਕੂਲ ਚ ਦੇਖਿਆ ਤਾਂ ਏਨਾ ਲੜਿਆ..ਕੇ ਆਪਣੀ ਮਾਂ ਨੂੰ ਮੈਂ ਮਾਰਿਆ ਵੀ.. ਕੇ ਤੂੰ ਕਿਉਂ ਸਕੂਲ ਚ ਆਈ.. ਕਿਉਂ ਤੂੰ ਸਾਹਮਣੇ ਆ ਜਾਣੀ ਆ ਮੇਰੇ..ਮੈਨੂੰ ਸ਼ਰਮ ਆਉਂਦੀ ਆ.. ਤੇ ਬੱਚੇ ਕੀ ਕਹਿਣਗੇ ਕਿ ਆ ਮਾਂ ਤੇਰੀ ਕਿੱਦਾਂ ਦੀ .ਇੱਕ ਅੱਖ ਵਾਲੀI ਚਲੋ ਸਮਾਂ ਲੰਘਿਆ ਮੈਂ ਪੜ੍ਹਿਆ.,.ਤੇ ਕਾਲਜ ਚਲਾ ਗਿਆ..ਹੋਸਟਲ ਰਹਿਣ ਲਗ ਗਿਆ.. ਤੇ ਮੈਂ ਸ਼ੁਕਰ ਕੀਤਾ ਕੇ ਮੈਂ ਪਿੰਡੋ ਨਿਕਲ ਆਇਆ.. ਤੇ ਇਹ ਔਰਤ ਮੇਰੇ ਮੱਥੇ ਨਾ ਲੱਗੇ.. ਮਾਂ ਤੇ ਕਦੀ ਕਿਹਾ ਹੀ ਨਹੀਂ ਕਦੀ.. ਔਰਤ ਹੀ ਆਖਦਾ ਸੀ..ਕਾਲਜ ਪੜਦਿਆਂ ਪੜਦਿਆਂ ਮੈਨੂੰ ਨੌਕਰੀ ਮਿਲ ਗਈ.. ਨੌਕਰੀ ਕਰਨ ਕਰਕੇ ਮੈਂ ਆਊਟ ਆਫ ਸਟੇਟ ਚਲਾ ਗਿਆ.. ਮੈਨੂੰ ਕਿਸੇ ਹੋਰ ਸਟੇਟ ਚ ਨੌਕਰੀ ਮਿਲ ਗਈ.. ਮੈਂ ਵਿਆਹ ਵੀ ਬਾਹਰ ਹੀ ਕਰਵਾ ਲਿਆ.. ਤਾਂ ਕੇ ਮੇਰੀ ਘਰਵਾਲੀ ਮੇਰੀ ਨੂੰ ਨਾ ਹੀ ਦੇਖੇ ਤਾਂ ਚੰਗਾ ਏ..ਤੇ ਓਥੋਂ ਹੀ ਇਕ ਵਾਰ ਮਾਂ ਨੂੰ ਮਾੜਾ ਜੇਹਾ ਮਿਲਿਆ.. ਤੇ ਮੈਂ ਆਖਿਆ ਕੇ ਮੈਂ ਤੇ ਚੱਲਿਆ.. ਮੈਂ ਤੇ ਆਪਣਾ ਟਿਕਾਣਾ ਬਣਾ ਲਿਆ..

ਤੇ ਮੈਂ ਐਡਰੈੱਸ ਵੀ ਨੀ ਦਿੱਤਾ ਕੇ ਮੈਂ ਰਹਿਨਾ ਕਿਥੇ ਆ.. ਮੈਂ ਇਹ ਵੀ ਕਹਿ ਦਿੱਤਾ ਕੇ ਮੈਂ ਵਿਆਹ ਵੀ ਬਾਹਰ ਹੀ ਕਰਵਾ ਲਿਆ.. ਮਾਂ ਕਹਿੰਦੀ ਪੁੱਤਰਾ ਪਾਣੀ ਤਾਂ ਮੈਂ ਵਾਰਿਆ ਹੀ ਨੀ..ਇਕੋ ਤਾਂ ਪੁੱਤ ਸਾਂ ਮੇਰਾ..ਮੈਂ ਸ਼ਗਨ ਨੀ ਕੀਤੇ ਤੇਰੇ.. ਮੈਂ ਆਖਿਆ ਸ਼ਗਨਾਂ ਨੂੰ ਛੱਡ .. ਮੈਂ ਨੌਕਰੀ ਲਗ ਗਿਆ.. ਤੂੰ ਆਪਣੇ ਆਨੰਦ ਚ ਰਹਿ.. ਇਹ ਜੋ ਮਾੜੀ ਮੋਟੀ ਜ਼ਮੀਨ ਆ ਇਹਦੇ ਨਾਲ ਤੇਰਾ ਗੁਜਾਰਾ ਹੋਈ ਜਾਏਗਾ..ਚਲ ਕੋਈ ਨੀ ਜਦੋਂ ਮੇਰੇ ਕੋਲ ਸਮਾਂ ਹੋਏਗਾ ਮੈਂ ਮਿਲਣ ਆਊਂਗਾ.. ਮੇਰੀ ਮਾਂ ਕਹਿੰਦੀ ਪੁੱਤਰਾ ਇਹ ਤੇ ਦੱਸ ਜਾ ਸਿਰਨਾਮਾ ਤੇ ਦੇ ਤੇਰਾ. ਰਹਿਨਾ ਕਿਥੇ ਆ.. ?? ਮੇਰੀਆਂ ਅੱਖਾਂ ਲੋਚਣ ਤੇ ਮੈਂ ਪੁੱਤ ਦੇਖ ਤੇ ਸਕਾਂ ਆਪਣਾ.. ਮਰਿਆ ਨੂੰ ਤਾਂ ਬੰਦਾ ਭੁੱਲ ਜਾਂਦਾ.. ਜਿਉਂਦੇ ਕਿਵੇਂ ਛੱਡ ਦੇਵਾ . ਅੱਖਾਂ ਤੇ ਲੋਚਦੀਆਂ ਹੀ ਨੇ ..ਪੁੱਤਰ ਦੇਖਣਾ ਆਪਣਾ.. ਮੈਂ ਨੀ ਐਡਰੈੱਸ ਦਿੱਤਾ ਆਪਣਾ .. ਤੇ ਮੈਂ ਚਲਿਆ ਗਿਆ I 10 ਸਾਲ ਬੀਤ ਗਏ ਮੈਂ ਨਾ ਪਿੰਡ ਵੜਿਆ..ਮੇਰੇ ਬੱਚੇ ਹੋ ਗਏ.. ਇਕ ਪੁੱਤ ਤੇ ਇਕ ਧੀ …ਪਰ ਪਤਾ ਨੀ ਕਿਸ ਨੇ ਮੇਰਾ ਐਡਰੈੱਸ ਮੇਰੀ ਮਾਂ ਨੂੰ ਦੇ ਦਿੱਤਾ.. ਨੌਕਰੀ ਕਰਨ ਵਾਲਾ ਇਕ ਬੰਦਾ ਜਾਣਦਾ ਸੀ.. ਓਹਨੇ ਅੱਗੇ ਤੋਂ ਅੱਗੇ ਮੇਰਾ ਐਡਰੈੱਸ ਮੇਰੀ ਮੈਂ ਨੂੰ ਦੇ ਦਿੱਤਾ..ਆਹ ਤੇਰੇ ਮੁੰਡੇ ਦਾ ਐਡਰੈੱਸ ਆ.. ਇਥੇ ਰਹਿੰਦਾ.. 10 ਸਾਲ ਹੋ ਗਏ ਸੀ ਮੇਰੀ ਮਾਂ ਨੇ ਮੈਨੂੰ ਦੇਖਿਆਂ.. ਓਹਦੇ ਅੰਦਰ ਇਕ ਲਾਲਸਾ ਜਾਗੀ..ਇਕ ਵਾਰ ਆਪਣੇ ਪੁੱਤ ਦਾ ਮੂੰਹ ਵੇਖਣ ਲਈ ਤਰਸ ਗਈ ਸੀ.. ਦਸਾਂ ਸਾਲਾਂ ਚ ਉਹ ਇਕੱਲੀ ਆਪਣੀ ਰੋਟੀ ਬਣਾਉਂਦੀ ਸੀ.. ਖਾਂਦੀ ਸੀI

ਉਹ ਇਕੱਲੀ ਮੇਰੀ ਮਾਂ ਖੱਜਲ ਖੁਆਰ ਹੁੰਦੀ ਹੋਈ.. ਲੱਭਦੀ ਲੱਭਦੀ ਮੈਨੂੰ ਮਿਲਣ ਆਈ.. ਤੇ ਜਦੋਂ ਮੇਰੇ ਘਰ ਆ ਕੇ ਓਹਨੇ ਬੈੱਲ ਵਜਾਈ..ਤੇ ਮੇਰੇ ਮੁੰਡੇ ਨੇ ਦਰਵਾਜਾ ਖੋਲਿਆ..ਤੇ ਮੇਰਾ ਮੁੰਡਾ ਓਹਨੂੰ ਦੇਖ ਕੇ ਚੀਕਾਂ ਮਾਰਨ ਲੱਗਾ..ਓਹਦਾ ਚੇਹਰਾ ਏਦਾਂ ਦਾ ਸੀ.. ਚੀਕ ਸੁਣ ਕੇ ਮੈਂ ਇਕ ਦਮ ਭੱਜ ਕੇ ਦਰਵਾਜੇ ਤੇ ਗਿਆ ਤਾਂ ਦੇਖਿਆਂ ਕੇ ਮੇਰੀ ਮਾਂ ਦੀ ਇੱਕ ਅੱਖ ਦੇਖ ਕੇ ਮੇਰਾ ਮੁੰਡਾ ਡਰ ਗਿਆ… ਤੇ ਮੈਂ ਆਪਣੀ ਮਾਂ ਦੇ ਗਲ਼ ਪੈ ਗਿਆ ਕੇ ਤੂੰ ਹੁਣ ਵੀ ਮੇਰਾ ਪਿੱਛਾ ਨੀ ਛੱਡ ਰਹੀ..ਇਥੇ ਤੂੰ ਕਿਵੇਂ ਆ ਗਈ.. ਤੈਨੂੰ ਇਸ ਘਰ ਦਾ ਐਡਰੈੱਸ ਕਿਸ ਨੇ ਦਿੱਤਾ..ਮੇਰੇ ਬੱਚੇ ਡਰਾ ਦਿੱਤੇ.. ਮੇਰਾ ਪਰਿਵਾਰ ਡਰ ਗਿਆ ਤੈਨੂੰ ਦੇਖ ਕੇ ..ਨਿਕਲ ਮੇਰੇ ਘਰ ਚੋਂ.. ਮੈਂ ਓਹਨੂੰ ਚਾਹ ਨੀ ਪੁੱਛੀ.. ਪਾਣੀ ਨੀ ਪੁੱਛਿਆ..ਮੈਂ ਬਾਹਰ ਕੱਢ ਦਿੱਤਾ ਆਪਣੀ ਮਾਂ ਨੂੰ.. ਤੇ ਮੇਰੀ ਮਾਂ ਜਾਂਦੀ ਜਾਂਦੀ ਕਹਿੰਦੀ ਪੁੱਤਰਾ ਮੈਂ ਚਲੀ ਆ.. ਤੂੰ ਧੱਕੇ ਨਾ ਮਾਰ..ਮੈਂ ਚਲੀ ਆ..ਛੱਡ ਚਲੀ ਆ ਘਰ ਤੇਰਾ.. ਬਸ ਤੇਰਾ ਮੁੱਖ ਵੇਖਣਾ ਸੀ.. ਤੈਨੂੰ ਵੇਖ ਲਿਆ ..ਵੇਖ ਕੇ ਦਿਲ ਨੂੰ ਸਕੂਨ ਮਿਲਿਆ.. ਬਸ ਦੇਖਣਾ ਸੀ ਕੇ ਮੇਰਾ ਪੁੱਤ ਕਿੱਦਾਂ ਦਾ ਲਗਦਾ… ਮੈਂ ਤੇਰੇ ਘਰ ਰਹਿਣ ਨੀ ਆਈ.. ਮੈਂ ਤੇਰੀ ਘਰਵਾਲੀ ਦੇ ਵੀ ਸਾਹਮਣੇ ਨੀ ਜਾਂਦੀ..ਤੇ ਨਾਲੇ ਹੱਥ ਜੋੜ ਕੇ ਕਹਿਨੀ ਮੈਂ ਚੁੰਨੀ ਤੇਰੇ ਪੈਰਾਂ ਚ ਰੱਖਦੀ ਆ..ਮੇਰੇ ਤੋਂ ਗ਼ਲਤੀ ਹੋ ਗਈ ਮੈਂ ਤੇਰੇ ਬੱਚੇ ਡਰਾ ਦਿੱਤੇ.. ਮੈਂ ਆਪਣੀ ਮਾਂ ਨੂੰ ਬੱਚੇ ਵੀ ਨੀ ਮਿਲਾਏ ਵੀ ਆਹ ਤੇਰੇ ਪੋਤਰੇ ਨੇ ਮਿਲ ਲੈ.. ਮੈਨੂੰ ਗੁੱਸਾ ਹੀ ਏਨਾ ਚੜ੍ਹਿਆ ਕੇ ਇਹ ਕਿਉਂ ਆ ਗਈ ਇਥੇ.. ਤੇ ਮੇਰੀ ਮਾਂ ਨੂੰ ਮੈਂ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਗੇਟ ਬੰਦ ਕਰ ਲਿਆ .. ਮੈਨੂੰ ਗੁਸਾ ਆਵੇ ਕੇ ਕਿਉਂ ਆ ਗਈ ਦਸਾਂ ਸਾਲਾਂ ਬਾਅਦ ਫੇਰ ਮੱਥੇ ਲਗ ਗਈ I

ਫੇਰ 5 ਸਾਲ ਬਾਅਦ ਸਾਡੇ ਪਿੰਡ ਦੇ ਸਕੂਲ ਵਿਚ ਇਕ ਫੰਕਸ਼ਨ ਸੀ. ਜਿਥੇ ਮੈਂ ਪੜ੍ਹਦਾ ਸੀ..ਸਾਰੇ ਪੁਰਾਣੇ ਸਟੂਡੈਂਟਸ ਨੂੰ ਬੁਲਾਇਆ.. ਮੈਨੂੰ ਵੀ ਚਿੱਠੀ ਆਈ ਫੰਕਸ਼ਨ ਅਟੈਂਡ ਕਰਨ ਲਈ..ਮੈਂ ਘਰਵਾਲੀ ਨੂੰ ਝੂਠ ਬੋਲ ਕੇ ਆਪਣੇ ਪਿੰਡ ਦੇ ਸਕੂਲ ਫੰਕਸ਼ਨ ਲਈ ਚਲਾ ਗਿਆ.. ਮੈਂ ਮਾਂ ਕੋਲ ਨੀ ਗਿਆ ਸਿੱਧਾ ਸਕੂਲ ਚ ਗਿਆ,ਮੈਨੂੰ ਬਹੁਤ ਖੁਸ਼ੀ ਹੋਈ.. ਸਾਰੇ ਪੁਰਾਣੇ ਦੋਸਤ ਮਿੱਤਰ ਮਿਲੇ ..ਫੰਕਸ਼ਨ ਤੋਂ ਬਾਅਦ ਮੈਂ ਬੱਸ ਸਟੈਂਡ ਵਲ ਜਾਂ ਰਿਹਾ.. ਜਾਂਦਿਆਂ ਜਾਂਦਿਆਂ ਮੈਨੂੰ ਮਨ ਚ ਖ਼ਿਆਲ ਆਇਆ ਕੇ ਇਹ ਜਿਹੜਾ ਘਰ ਇਹ ਵੀ ਤੇ ਮੇਰਾ ਏ.. ਥੋੜੀ ਬਹੁਤ ਜ਼ਮੀਨ ਵੀ ਮੇਰੀ ਆ..ਪੁੱਛ ਲੈਨੇ ਆ ਮਾਂ ਨੂੰ .. ਇਹ ਘਰ ਜ਼ਮੀਨ ਵੀ ਲੱਖ 2 ਲੱਖ ਦੀ ਵਿਕੇਗੀ ਹੀ.. ਮੈਂ ਘਰ ਵਲ ਨੂੰ ਤੁਰ ਪਿਆ..ਤੇ ਘਰ ਅੱਪੜਿਆ ਤਾਂ ਮੇਰੇ ਘਰ ਦੇ ਦਰਵਾਜੇ ਖੁੱਲੇ ਸਨ.. ਮੈਂ ਘਰ ਅੰਦਰ ਜਾਂ ਦੇਖਿਆ ਤਾਂ ਘਰ ਅੰਦਰ ਕੋਈ ਨੀ ਸੀ,ਪਰ ਟੁੱਟਾ ਫੁਟਾ ਸਮਾਨ ਪਿਆ ਸੀ.. ਮੈਂ ਦੇਖਾਂ ਕੇ ਮਾਂ ਕਿਥੇ ਆ ?? ਲੱਭਦਾ ਰਿਹਾ ਨੇੜੇ ਤੇੜੇ ਦਿਖੀ ਨਾ .. ਏਨੇ ਨੂੰ ਇਕ ਗਵਾਂਢੀ ਆਇਆ ਓਹਨੇ ਮੇਰਾ ਨਾਮ ਲੈ ਕੇ ਪੁੱਛਿਆ ਤੁਸੀ ਸੁਰਿੰਦਰ ਓ ….ਮੈਂ ਕਿਹਾ ਹਾਂਜੀ.. ਗਵਾਂਢੀ ਕਹਿੰਦਾ ਤੇਰੀ ਮਾਂ ਮਰੀ ਨੂੰ 10 ਦਿਨ ਹੋ ਗਏ ਆ… ਪਰ ਉਹ ਇਕ ਚਿੱਠੀ ਛੱਡ ਗਈ ਤੇਰੇ ਲਈ ਉਹ ਚਿੱਠੀ ਤੂੰ ਫੜ ਲੈ .. ਤੇ ਮੈਂ ਆਖਿਆ ਕੇ ਮਰ ਗਈ .. ਮੈਂ ਸੋਚਿਆ ਸ਼ੁਕਰ ਮਗਰੋਂ ਲਹਿ ਗਈ.. ਮੈਨੂੰ ਕੋਈ ਦੁੱਖ ਨੀ ਹੋਇਆ.. ਕੋਈ ਝੱਟਕਾ ਨੀ ਲੱਗਾ. ਕੋਈ ਤਕਲੀਫ ਨੀ ਹੋਈ.. ਕੋਈ ਦਰਦ ਨੀ ਵੀ ਮੇਰੀ ਮਾਂ ਮਰ ਗਈ.. ਉਹ ਚਿੱਠੀ ਫੜਾ ਕੇ ਚਲਾ ਗਿਆ ਤੇ ਕਿਹਾ ਕੇ ਇਹਨੂੰ ਪੜ੍ਹ ਲਵੀ …ਤੇ ਮੈਂ ਓਥੇ ਇਕ ਮੰਜੇ ਤੇ ਬੈਠ ਗਿਆ ..ਚਿੱਠੀ ਪੜਨ ਨੂੰ ਦਿਲ ਤਾਂ ਕਰ ਨੀ ਸੀ ਰਿਹਾ. ਫੇਰ ਸੋਚਿਆ ਪੜ੍ਹ ਲੈਨੇ ਆ.. ਚਿੱਠੀ ਖੋਲੀ ਤਾਂ ਵਿਚ ਲਿਖਿਆ ਸੀ ਕੇ ਪੁੱਤਰ ਜਦੋਂ ਤੂੰ ਇਹ ਚਿੱਠੀ ਪੜੇਗਾ ਮੈਂ ਇਸ ਦੁਨੀਆਂ ਤੋਂ ਬਹੁਤ ਦੂਰ ਚਲੀ ਗਈ ਹੋਵਾਂਗੀ….ਤੇ ਮੈਂ ਚਿੱਠੀ ਲਿਖ ਕੇ ਗਵਾਂਢੀਆਂ ਨੂੰ ਦੇ ਚਲੀ ਆ. ਤੇ ਮੈਨੂੰ ਪਤਾ ਤੂੰ ਪਿੰਡ ਜਰੂਰ ਆਵੇਂਗਾ..ਤੇ ਮੈਂ ਓਦੋ ਹੋਣਾ ਨੀ ਮਰ ਗਈ ਹੋਵਾਂਗੀ.. ਤੇ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁਨੀ ਆ..ਵੀ ਮੈਂ ਸਾਰੀ ਉਮਰ ਤੈਨੂੰ ਤੰਗ ਹੀ ਕੀਤਾ.. ਤੇਰੇ ਸਾਹਮਣੇ ਆ ਆ ਕੇ..

ਪਰ ਮੈਂ ਤੈਨੂੰ ਜਾਂਦੀ ਵਾਰੀ ਇਕ ਗੱਲ ਦੱਸਣੀ ਚਾਹੁਨੀ ਆ…ਵੀ ਮੇਰੀ ਇਕ ਅੱਖ ਨੀ ਸੀ ਮੇਰੀਆਂ ਦੋ ਹੀ ਸਨ.. ਜਦੋਂ ਮੈਂ ਵਿਆਹੀ ਸਾਂ ਬਹੁਤ ਸੋਹਣੀ ਸੀ ਮੈਂ ਵੀ.. ਮੇਰੀਆਂ ਅੱਖਾਂ ਵੀ ਦੋ ਸਨ ..ਠੀਕ ਸੀ ਮੈਂ ..ਪਰ ਪੁੱਤਰਾ ਨਿੱਕਾ ਹੁੰਦਾ ਤੂੰ ਖੇਡ ਰਿਹਾ ਸੀ.. ਖੇਡਦੇ ਖੇਡਦੇ ਦੇ ਤੇਰੀ ਅੱਖ ਵਿਚ ਡੱਕਾ ਵੱਜ ਗਿਆ ਸੀ..ਜਿਸ ਨਾਲ ਤੇਰੀ ਅੱਖ ਨਿਕਲ ਗਈ ਸੀ.. ਡਾਕਟਰ ਕਹਿੰਦੇ ਕਾਣਾ ਹੋ ਗਿਆ ਤੇਰਾ ਪੁੱਤ.. ਡਾਕਟਰ ਨੂੰ ਮੈਂ ਆਖਿਆ ਕੇ ਮੇਰੀ ਇਕ ਅੱਖ ਕੱਢ ਕੇ ਮੇਰੇ ਪੁੱਤ ਦੇ ਪਾ ਦਿਓ.. ਪੁੱਤਰਾ ਮੈਂ ਇਸ ਕਰਕੇ ਕਾਣੀ ਬਣ ਗਈ.. ਇਕ ਅੱਖ ਮੈਂ ਤਾਂ ਕਢਾਈ.. ਤਾਂ ਕੇ ਮੇਰੇ ਪੁੱਤ ਦੀਆਂ ਦੋ ਅੱਖਾਂ ਰਹਿਣੀਆਂ ਚਾਹੀਦੀਆਂ ਨੇ.. ਮੈਂ ਮਨਹੂਸ ਨੀ..ਮੈਂ ਬਦਸੂਰਤ ਵੀ ਨਈ ਸਾਂ.. ਮੈਂ ਆਪਣੇ ਪੁੱਤਰ ਨੂੰ ਸੋਹਣਾ ਬਣਾਉਣ ਲਈ ਆਪ ਬਦਸੂਰਤ ਬਣ ਗਈ ਸਾਂ.. ਮੇਰੀ ਇਹ ਜੋ ਇੱਕ ਅੱਖ ਨਹੀਂ ਹੈ.. ਪੁੱਤਰਾ ਤੇਰੀਆਂ ਇਹਨਾਂ ਦੋ ਅੱਖਾਂ ਚੋਂ ਇਕ ਅੱਖ ਮੇਰੀ ਹੀ ਲੱਗੀ ਹੋਈ ਆ..ਜਦੋਂ ਏਨੀ ਗਲ਼ ਮੈਂ ਚਿੱਠੀ ਚ ਪੜੀ ਮੇਰੀ ਇਕ ਦਮ ਭੁੱਬ ਨਿਕਲ ਗਈ..ਫੇਰ ਮੈਂ ਆਖਿਆ ਓਹ ਮਾਂ ਮੈਂ ਕੀ ਕਰਦਾ ਰਿਹਾ ਸਾਰੀ ਜਿੰਦਗੀ ਤੇਰੇ ਨਾਲ..ਧੱਕੇ ਮਾਰਦਾ ਰਿਹਾ ਸਾਰੀ ਉਮਰ.. ਤੈਨੂੰ ਘਰੋਂ ਕੱਢਦਾ ਰਿਹਾ.. ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆਉਣ ਲਈ ਕਿਹਾ.. ਪਰ ਧੰਨ ਓਹ ਮਾਂ ਜਿਸਨੇ ਆਖਿਆ ਕੇ ਮੇਰਾ ਪੁੱਤ ਦੁਨੀਆਂ ਦੇਖੇ.. ਮਾਂ ਮੇਰੀ ਆਹ ਇਕ ਅੱਖ ਤੇਰੀ ਸੀ.. ਤੇ ਮੈਂ ਸਾਰੀ ਉਮਰ ਤੈਨੂੰ ਕੀ ਕੀ ਕਹਿੰਦਾ ਰਿਹਾ..ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕੇ ਇਹ ਮੇਰੀ ਮਾਂ ਹੀ ਸੀ..ਪਰ ਹੁਣ ਵੇਲਾ ਲੰਘ ਚੁੱਕਾ ਸੀ ..ਮੈਂ ਅਧਮਰਿਆ ਹੋ ਕੇ ਓਥੋਂ ਤੁਰ ਪਿਆ……
ਦੋਂ ਮੈਂ ਇਹ ਸਟੋਰੀ ਸੁਣੀ ਤੇ ਲਿਖੀ ਮੇਰੇ ਹੰਝੂ ਨਈ ਸਨ ਰੁਕ ਰਹੇ..ਪਰ ਵਾਹਿਗੁਰੂ ਇਹੋ ਜੇਹਾ ਬਦਕਿਸਮਤ ਪੁੱਤ ਕਿਸੀ ਮਾਂ ਨੂੰ ਨਾ ਦੇਵੇ…