ਸਿੱਧੂ ਮੂਸੇਵਾਲਾ ਨਹੀ ਗਾਵੇਗਾ ਲੱਚਰ ਤੇ ਭੜਕੂ ਗੀਤ, ਮਾਂ ਨੇ ਬੀ.ਡੀ.ਪੀ.ਓ ਨੂੰ ਸੌਪਿਆਂ ਹਲਫਿਆਂ ਬਿਆਨਾ…!

330
views

ਸਿੱਧੂ ਮੂਸੇਵਾਲਾ ਪੰਜਾਬੀ ਮਿਉਜ਼ਿਕ ਇੰਡਸਟਰੀ ਦਾ ਉਹ ਮਸ਼ਹੂਰ ਸਿਤਾਰਾ ਹੈ, ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਨਹੀ ਬਲਕਿ ਬਹੁਤ ਸੁਪਰਹਿੱਟ ਗੀਤ ਦਿੱਤੇ ਹਨ,ਜਿੱਥੇ ਪੰਜਾਬੀਆਂ ਨੂੰ ਸਿੱਧੂ ਮੂਸੇਵਾਲਾ ਦੇ ਗੀਤ ਕਾਫੀ ਪਸੰਦ ਆਉਂਦੇ ਹਨ, ੳੱਥੇ ਹੀ ਅਜਿਹੇ ਵੀ ਲੋਕ ਹਨ ਜਿਹਨਾਂ ਨੂੰ ਕਿ ਸਿੱਧੂ ਮੂਸੇਵਾਲ ਦੇ ਗੀਤ ਨਹੀ ਪੰਸਦ ਆਉਂਦੇ, ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਕੀਤੀ। ਇਸ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਸਿੱਧੂ ਮੂਸੇਵਾਲਾ ਭੜਕਾਊ ਅਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸੀ, ਬੀ.ਡੀ. ਓ.ਪੀ ਦਫਤਰ ‘ਚ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪੰਡਿਤ ਰਾਓ ਨੂੰ ਬੁਲਾਇਆ ਗਿਆ ਸੀ। ਉਹਨਾਂ ਨੇ ਦਫਤਰ ‘ਚ ਲਿਖਤੀ ਤੌਰ ਤੇ ਆਪਣਾ ਬਿਆਨ ਦਰਜ ਕਰਵਾਇਆ, ਚਰਨ ਕੌਰ ਨੇ ਆਪਣੇ ਬਿਆਨ ਸਾਫ ਕਿਹਾ ਹੈ ਜਿਹਨਾਂ ਗੀਤ ਤੋਂ ਪੰਡਿਤ ਰਾਓ ਨੂੰ ਇਤਰਾਜ਼ ਹੈ, ਉਹ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਦੇ ਸਰਪੰਚ ਬਣਨ ਤੋਂ ਕਰੀਬ ਦੋ ਸਾਲ ਪਹਿਲਾਂ ਗਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੇਰਾ ਬੇਟਾ ਹੁਣ ਭੜਕਾਊ ਤੇ ਲੱਚਰ ਗੀਤ ਨਹੀਂ ਗਾਵੇਗਾ। ਇਸ ਤੋਂ ਪਹਿਲਾਂ ਵੀ ਪੰਜ ਗਾਇਕ ਲਿਖਤੀ ਬਿਆਨ ਦੇ ਚੁੱਕੇ ਹਨ ਕਿ ਉਹ ਲੱਚਰ ਗਾਇਕੀ ਛੱਡ ਚੰਗੇ ਗੀਤ ਹੀ ਗਾਉਣਗੇ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ