111 ਸਾਲ ਦੇ ਹੋੲੇ ਸ਼ਹੀਦ ਭਗਤ ਸਿੰਘ, ੲਿਸ ਪਿਸਤੌਲ ਨਾਲ ਲਿਅਾ ਸੀ ਬਦਲਾ…

71
views

ਭਾਰਤ ਦੀ ਅਜ਼ਾਦੀ ਲੲੀ ਫਾਂਸੀ ਨੂੰ ਗੱਲੇ ਲਗਾੳੁਣ ਵਾਲੇ ਸ਼ਹੀਦ-ੲੇ-ਅਾਜ਼ਮ ਭਗਤ ਦਾ ਅੱਜ ੧੧੧ ਵਾਂ ਜਨਮ ਦਿਹਾੜਾ ਮਨਾੲਿਅਾ ਜਾ ਰਿਹਾ ਹੈ। ਦੇਸ਼ ਦੇ ਲੲੀ ਭਗਤ ਸਿੰਘ ਨੇ ਅਾਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਅੱਜ ਅਸੀ ਤਹਾਨੂੰ ਦੱਸਣ ਜਾ ਰਹੇ ਭਗਤ ਸਿੰਘ ਜੀ ਦੇ ਪਿਸਤੌਲ ਬਾਰੇ ਜਿਸ ਨਾਲ ੳੁਹਨਾਂਂ ਨੇ ਲਾਲਾ ਲਾਜਪਤ ਰਾੲੇ ਦੀ ਮੌਤ ਦਾ ਬਦਲਾ ਲਿਅਾ ਸੀ।ੲਿਸ ਪਿਸਤੌਲ ਦਾ ੲਿਸਤੇਮਾਲ ਸ਼ਹੀਦ ਭਗਤ ਸਿੰਘ ਨੇ ੧੯੨੮ ‘ਚ ਕੀਤਾ ਸੀ। ਜਦੋਂ ਲਾਲਾ ਲਾਜਪਤ ਰਾੲੇ ਦੀ ਅਗਵਾੲੀ ‘ਚ ਸਾਰੇ ਸਾੲਿਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸੀ, ੳੁਸ ਸਮੇਂ ਅੰਗਰੇਜ਼ਾਂ ਨੇ ਭਾਰਤੀਅਾਂ ਤੇ ਲਾਠੀਚਾਰਜ ਕੀਤਾ ਸੀ, ਜਿਸ ਵਿੱਚ ਲਾਲਾ ਜੀ ਗੰਭੀਰ ਰੂਪ ‘ਚ ਜ਼ਖਮੀਂ ਹੋ ਗਏ ਅਤੇ 17 ਨਵੰਬਰ, 1928 ਨੂੰ ਉਨ੍ਹਾਂ ਨੇ ਦਮ ਤੋੜ ਦਿੱਤਾ। ਸ਼ਹੀਦ ਭਗਤ ਸਿੰਘ ਨੇ ਉਸੇ ਸਮੇਂ ਪ੍ਰਣ ਲੈ ਲਿਆ ਕਿ ਉਹ ਅੰਗਰੇਜ਼ੀ ਹਕੂਮਤ ਤੋਂ ਇਸ ਦਾ ਬਦਲਾ ਲੈਣਗੇ। ਇਸ ਦੇ ਠੀਕ ਇਕ ਮਹੀਨੇ ਬਾਅਦ ਸ਼ਹੀਦ ਭਗਤ ਸਿੰਘ ਨੇ ਆਪਣੇ ਸਾਥੀਆਂ ਮਿਲ ਕੇ ਪਿਸਤੌਲ ਨਾਲ ਸਾਂਡਰਸ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ।ਸ਼ਹੀਦ ਭਗਤ ਸਿੰਘ ਦੀ ਇਹ ਇਤਿਹਾਸਕ ਪਿਸਤੌਲ ਅੱਜ ਹੁਸੈਨੀਵਾਲਾ ਬਾਰਡਰ ਦੇ ਬੀ. ਐੱਸ. ਐੱਫ. ਮਿਊਜ਼ੀਅਮ ‘ਚ ਰੱਖੀ ਹੋਈ ਹੈ। ਇਸ ਪਿਸਤੌਲ ਨੂੰ ਦੇਖ ਕੇ ਅਕਸਰ ਲੋਕ ਇਹ ਕਹਿੰਦੇ ਹਨ, ‘ਗੋਰੇ ਖੰਘੇ ਸੀ, ਤਾਂ ਹੀ ਟੰਗੇ ਸੀ।’