10 ਲੱਖ ਲੋਕਾਂ ਨੂੰ ਪੀ. ਅਾਰ ਦੇਵੇਗੀ ਕੈਨੇਡਾ ਸਰਕਾਰ..!

93
views

10 ਲੱਖ ਲੋਕਾਂ ਨੂੰ ਪੀ. ਅਾਰ ਦੇਵੇਗੀ ਕੈਨੇਡਾ ਸਰਕਾਰ..
ਕੈਨੇਡਾ ਦਾ ਅੱਗੇ ੩ ਸਾਲਾਂ ‘ਚ ੧੦ ਲੱਖ ਤੋਂ ਜਿਅਾਦਾ ਨਵੇ ਵਾਸੀਅਾਂ ਨੂੰ ਜੋੜਨ ਦੀ ਯੋਜਨਾਂ ਦਾ ਅੈਲਾਨ ਕੀਤਾ ਹੈਮ ਜੋ ਕਿ ਦੇਸ਼ ਦੀ ਅਬਾਦੀ ਦਾ ੲਿਕ ਫੀਸਦੀ ਹੈ, 2017 ਵਿਚ ਕੈਨੇਡਾ ਨੇ 2,86,000 ਸਥਾਈ ਵਾਸੀਆਂ ਦਾ ਸਵਾਗਤ ਕੀਤਾ ਸੀ , ਤੇ ੲਿਸ ਸਾਲ ੲਿਹ ਗਿਣਤੀ 3,50,000 ਤੱਕ ਪਹੁੰਚ ਸਕਦੀ ਹੈ, ਤੇ 2020 ਤੱਕ ਇਹ ਗਿਣਤੀ 3,60,000, ਜਦੋਂ ਕਿ 2021 ਵਿਚ ਇਹ ਗਿਣਤੀ 3,70,000 ਤੱਕ ਪਹੁੰਚ ਸਕਦੀ ਹੈ,ਕੈਨੇਡਾ ਦੇ ਪ੍ਰਵਾਸਨ, ਸ਼ਰਨਾਰਥੀ ਅਤੇ ਨਾਗਰਿਕਤਾ ਮਾਮਲਿਆਂ ਦੇ ਮੰਤਰੀ ਅਹਿਮਦ ਹੁਸੈਨ ਨੇ ਵੀਰਵਾਰ ਨੂੰ ਕਿਹਾ ਕਿ ਇਤਿਹਾਸ ਵਿਚ ਸਾਡੇ ਵਲੋਂ ਸਵਾਗਤ ਕੀਤੇ ਗਏ ਨਵੇਂ ਲੋਕਾਂ ਨੂੰ ਧੰਨਵਾਦ, ਕੈਨੇਡਾ ਇਕ ਮਜ਼ਬੂਤ ਅਤੇ ਮਹਾਨ ਦੇਸ਼ ਵਜੋਂ ਵਿਕਸਿਤ ਹੋਇਆ ਹੈ, ਜਿਸ ਦਾ ਅਸੀਂ ਸਾਰੇ ਆਨੰਦ ਲੈ ਰਹੇ ਹਾਂ। ਹੁਸੈਨ ਜੋ ਖੁਦ ਸੋਮਾਲੀਆ ਦੇ ਇਮੀਗ੍ਰਾਂਟ ਹਨ, ਨੇ ਕਿਹਾ ਕਿ ਲੋਕਾਂ ਦੇ ਆਗਮਨ ਨਾਲ ਕੈਨੇਡਾ ਵਿਚ ਬਜ਼ੁਰਗਾਂ ਦੀ ਵੱਧਦੀ ਆਬਾਦੀ ਅਤੇ ਜਨਮ ਦਰ ਵਿਚ ਕਮੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਮਦਦ ਮਿਲੇਗੀ ਅਤੇ ਮਜ਼ਦੂਰ ਸ਼ਕਤੀ ਵਿਚ ਵਾਧਾ ਹੋਵੇਗਾ। 2017 ਵਿਚ ਛਪੀ ਇਕ ਰਿਪੋਰਟ ਮੁਤਾਬਕ ਸ਼ਰਨਾਰਥੀ ਜੋ ਬੇਘਰ ਹੋਏ, ਦੀ ਗਿਣਤੀ 68.5 ਮਿਲੀਅਨ ਤੱਕ ਪਹੁੰਚ ਗਈ ਹੈਇਹ ਅੰਕੜਾ ਇਕ ਨਿਊਜ਼ ਚੈਨਲ ਵਲੋਂ ਜਨਤਕ ਕੀਤਾ ਗਿਆ ਹੈ। ਜਦੋਂ ਸੰਯੁਕਤ ਰਾਸ਼ਟਰ ਸਣੇ ਪੱਛਮੀ ਦੇਸ਼ਾਂ ਵੱਲੋਂ ਇਮੀਗ੍ਰੇਸ਼ਨ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ। ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ