ੲਿੰਗਲੈਂਡ ‘ਚ ਪੰਜਾਬੀ ਮਾਂ-ਪੁੱਤ ਤੇ ਲੱਗੇ ੲਿਹ ਸੰਗੀਨ ਦੋਸ਼, ਮਿਲੀ ੲਿਹ ਸਜ਼ਾ…!

85
views

ੲਿੰਗਲੈਂਡ ‘ਚ ਪੰਜਾਬੀ ਮਾਂ-ਪੁੱਤ ਤੇ ਲੱਗੇ ੲਿਹ ਸੰਗੀਨ ਦੋਸ਼, ਮਿਲੀ ੲਿਹ ਸਜ਼ਾ…
ੲਿੰਗਲੈਂਡ ‘ਚ ਰਹਿ ਰਹੇ ਪੰਜਾਬੀ ਅੌਰਤ ਤੇ ੳੁਸ ਦੇ ਪੁੱਤ ਨੂੰ ੲਿੱਥੇ ਦੀ ਅਦਲਾਤ ਓਲਡ ਬੈਲੀ ਨੇ 47 ਸਾਲਾ ਸੈਂਡੀ ਕੌਰ ਨੂੰ 4 ਸਾਲ ਅਤੇ ਉਸ ਦੇ ਪੁੱਤ ਐਰਨ ਸੰਘੇੜਾ ਨੂੰ 2 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ੲਿਹਨਾਂ ਮਾ- ਪੁੱਤ ਤੇ ਕਿਸੇ ਬੈਂਕ ਦੇ ਕਰਮਚਾਰੀਆਂ ਦੀ ਮਦਦ ਨਾਲ 7,50,000 ਪੌਂਡ ਤੋਂ ਵੱਧ ਰਕਮ ਦਾ ਘੁਟਾਲਾ ਕਰਨ ਦੇ ਦੋਸ਼ ਹਨ, ੲਿਹਨੇ ਦੇ ਨਾਲ ਚਾਰ ਬੈਂਕ ਮੁਲਾਜ਼ਮ ਵੀ ਸ਼ਾਮਿਲ ਸੀ, ਅਗਸਤ 2013 ‘ਚ ਇੱਕ ਧੋਖੇਬਾਜ਼ ਨੇ ਆਪਣਾ ਨਾਮ ਪੀਟਰ ਵੀਬਲ ਦੱਸਦਿਆਂ ਫਰਜ਼ੀ ਦਸਤਾਵੇਜ਼ਾਂ ਨਾਲ ਲੰਡਨ ਦੀ ਲਾਇਡ ਬੈਂਕ ‘ਚੋਂ 4 ਲੱਖ 20 ਹਜ਼ਾਰ ਪੌਂਡ ਦਾ ਲੈਣ-ਦੇਣ ਕੀਤਾ  ਉਸ ਨੇ ਦੱਸਿਆ ਕਿ ਉਹ ਫਰਾਂਸ ‘ਚ ਜਾਇਦਾਦ ਖਰੀਦਣਾ ਚਾਹੁੰਦਾ ਹੈ। ਉਸ ਦਾ ਡਰਾਈਵਿੰਗ ਲਾਇਸੈਂਸ ਵੀ ਨਕਲੀ ਸੀ ਅਤੇ ਬੈਂਕ ਕਰਮਚਾਰੀਆਂ ਨੂੰ ਉਸ ‘ਤੇ ਸ਼ੱਕ ਹੋ ਗਿਆ। ਇਸ ਮਗਰੋਂ ਧੋਖੇਬਾਜ਼ਾਂ ਨੇ ਕਰੀਬ 3 ਲੱਖ 90 ਹਜ਼ਾਰ ਪੌਂਡ ਰਕਮ ਸੈਂਡੀ ਸੰਘੇੜਾ ਅਤੇ ਐਰਨ ਸੰਘੇੜਾ ਵਲੋਂ ਚਲਾਈ ਜਾ ਰਹੀ ਕੰਪਨੀ ਦੇ ਖਾਤੇ ‘ਚ ਟਰਾਂਸਫਰ ਕਰ ਦਿੱਤੀ ਸੀ। ਇਹ ਰਕਮ ਕਈ ਖਾਤਿਆਂ ‘ਚੋਂ ਹੋ ਕੇ ਪਹੁੰਚੀ ਸੀ।ਪੰਜ ਦਿਨਾਂ ‘ਚ ਮਾਂ-ਪੁੱਤ ਦੇ ਖਾਤੇ ‘ਚ 8 ਅਦਾਇਗੀਆਂ ਹੋਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਪੋਲ ਵੀ ਖੁੱਲ੍ਹ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜਦ ਸੈਂਡੀ ਕੌਰ ਅਤੇ ਐਰਨ ਨੂੰ ਸਜ਼ਾ ਸੁਣਾਈ ਤਾਂ ਐਰਨ ਚੀਕਾਂ ਮਾਰਦਾ ਹੋਇਆ ਰੋਣ ਲੱਗ ਗਿਆ।ਜਾਣਕਾਰੀ ਮੁਤਾਬਕ ਇਸ ਧੋਖਾਧੜੀ ‘ਚ ਲੋਇਡਜ਼ ਬੈਂਕ ਦੇ ਕੋਰਟਨੀ ਆਈਬਡ, ਤਜਿੰਦਰ ਗਸੀਂਹ, ਮੋਲੀ ਨੋਕਸ ਅਤੇ ਬੈਨਜਮਿਨ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਸ ਗਿਰੋਹ ਦੇ ਹੋਰ ਮੈਂਬਰਾਂ ਐਡੀ ਲੇਕਸ, ਖੁਸ਼ਵੀਰ ਰੌਲੀ, ਪ੍ਰਵੇਜ਼ ਹੁਸੈਨ ਨੂੰ ਵੀ ਕ੍ਰਮਵਾਰ 5, 7 ਅਤੇ 6 ਸਾਲ ਸਜ਼ਾ ਸੁਣਾਈ ਜਾ ਚੁੱਕੀ ਹੈ