ੲਿਟਲੀ ਦੀ ਸਰਕਾਰ ਨੇ 38,500 ਵਿਦੇਸ਼ੀ ਕਾਮਿਆਂ ਲਈ ਖੋਲੇ ਦਰਵਾਜੇ…!

487
views

ੲਿਟਲੀ ਦੇ ਸਰਕਾਰ ਨੇ 38,500 ਵਿਦੇਸ਼ੀ ਕਾਮਿਆਂ ਲਈ ਖੋਲੇ ਦਰਵਾਜੇ…
ੲਿਟਲੀਦੇ ਸਰਕਾਰ ਨੇ ਪਿਛਲੇ ਸਾਲ ਦੀ ਤਰ੍ਹਾਂ ੲਿੱਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ, ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ (ਸੀਜ਼ਨ ਵਾਲੇ) ਪੇਪਰਾਂ ਤੇ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ। ਜਾਰੀ ਕੀਤੇ ਕੋਟੇ ਮੁਤਾਬਿਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ, ਜਿੰਨ੍ਹਾਂ ਨੂੰ ਇਟਲੀ ਦੀ ਅੰਬੈਸੀ ਵੱਲੋਂ ਪਹਿਲਾਂ 272 ਦਿਨਾਂ (ਨੌ ਮਹੀਨੇ) ਦਾ ਵੀਜ਼ਾ ਦਿੱਤਾ ਜਾਂਦਾ ਰਿਹਾ ਹੈ, ਆਉਂਦੇ ਥੋੜ੍ਹੇ ਦਿਨਾਂ ਵਿਚ ਪੇਪਰ ਭਰਨ ਦੀ ਵਿਧੀ ਅਤੇ ਤਰੀਕਾਂ ਦਾ ਐਲਾਨ ਵੀ ਹੋ ਜਾਵੇਗਾ। ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ । ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇਂ ਕਾਨੂੰਨ ਤੇ ਦਸਤਖਤ ਕਰਨ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਗਈ ਹੈਪਿਛਲੇ ਕੁਝ ਸਾਲਾਂ ਦੌਰਾਨ ਬਹਤ ਸਾਰੇ ਪੰਜਾਬੀ ਇੰਨ੍ਹਾਂ ਪੇਪਰਾਂ ਦਾ ਸਹਾਰਾ ਲੈਕੇ ਇੱਥੇ ਪੱਕੇ ਪੇਪਰ ਬਣਾਉਣ ਵਿਚ ਵੀ ਕਾਮਯਾਬ ਹੋਏ ਹਨ ਤੇ ਕਈਆਂ ਨੂੰ ਪੰਜਾਬੀ ਏਜੰਟਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਯੂਰੋ ਖਰਾਬ ਕਰਨ ਤੋਂ ਬਾਅਦ ਵੀ ਪੱਕੇ ਪੇਪਰ ਨਸੀਬ ਨਹੀ ਹੋ ਸਕੇ। ੲਿਟਲੀ ਦੇ ਸਰਕਾਰ ਨੇ 38,500 ਵਿਦੇਸ਼ੀ ਕਾਮਿਆਂ ਲਈ ਖੋਲੇ ਦਰਵਾਜੇ…