੧੨੦੦ ਦਾ ਵਿੱਕ ਰਿਹਾ ਹੈ ਇਹ ਦੁਰਲੱਭ ਕਿਸਮ ਦਾ ਅੰਬ ! ਲੋਕੀ ਹੋਏ ਮੁਰੀਦ

241
views

ਅੰਬਾਂ ਦੀ ਰਾਣੀ ਵਾਜੋਂ ਜਾਣਿਆਂ ਜਾਦਾਂ ਮਸ਼ਹੂਰ ਕਿਸਮ ਦਾ ਅੰਬ ਨੂਰਜਹਾਂ ਦਾ ਔਸਤ ਵਜ਼ਨ ਇਸ ਵਾਰ ਮੌਸਮ ਦੀ ਮਿਹਰਬਾਨੀ ਕਰਕੇ ਪੌਣੇ ਤਿੰਨ ਕਿਲੋ ਤੱਕ ਪਹੁੰਚ ਗਿਆ। ਜਿਸ ਕਾਰਨ ਇਕ ਅੰਬ ਦੀ ਕੀਮਤ ੧੨੦੦ ਰੁਪਏ ਤੱਕ ਚੁਕਾ ਰਹੇ ਹਨ। ਇਹ ਦੁਰਲੱਭ ਕਿਸਮ ਦੇ ਅੰਬ ਅਫਗਾਨੀ ਮੂਲ ਦੀ ਮੰਨੀ ਜਾਣ ਵਾਲੀ ਕਿਸਮ ਨੂਰਜਹਾਂ ਦੇ ਕੁਝ ਬੂਟੇ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਦੇ ਕਾਠੀਵਾੜਾ ਇਲਾਕੇ ਵਿਚ ਪਾਏ ਜਾਂਦੇ ਹਨ।

Screen Grab From Youtube

ਤਹਾਨੂੰ ਦੱਸ ਦਇਏ ਕਿ ਪਿਛਲੇ ਸਾਲ ਨੂਰਜਹਾਂ ਅੰਬ ਦਾ ਵਜ਼ਨ ਢਾਈ ਕਿਲੋ ਹੀ ਸੀ।ਪਰ ਇਸ ਵਾਰ ਮੌਸਮ ਦੀ ਮੇਹਰਬਾਨੀ ਕਰਕੇ ਇਹ ਅੰਬ ਪੌਣ ਤਿੰਨ ਕਿਲੋ ਦਾ ਹੈ। ਇਹਨੀਂ ਦਿਨੀ ਇੱਕ ਅੰਬ ਔਸਤਾਨ 700-800 ਦਾ ਵਿਕ ਰਿਹਾ ਹੈ। ਜਿਆਦਾ ਵਜ਼ਨ ਵਾਲੇ ਅੰਬ ਦਾ ੧੨੦੦ ਰੁਪਏ ਵੀ ਮਿਲ ਰਹੇ ਹਨ। ਇਸ ਅੰਬ ਦੀ ਪੈਦਾਵਾਰ ਦੇ ਮਾਹਰ ਈਸ਼ਾਕ ਮਨਸੂਰੀ ਨੇ ਦੱਸਿਆ ਕਿ ਇਸ ਵਾਰ ਸਾਜ਼ਗਾਰ ਮੌਸਮੀ ਹਾਲਤਾਂ ਦੇ ਚਲਦਿਆਂ ਨੂਰਜਹਾਂ ਦੇ ਦਰੱਖਤਾਂ ‘ਤੇ ਖੂਬ ਬੂਰ ਪਿਆ ਤੇ ਪੈਦਾਵਾਰ ਵੀ ਚੰਗੀ ਹੋਈ ਹੈ।

ਉਹਨਾਂ ਨੇ ਦੱਸਿਆ ਕਿ ਗੁਜਰਾਤ ਦੇ ਅਹਿਮਦਾਬਾਦ, ਵਾਪੀ, ਨਵਸਾਰੀ ਤੇ ਬੜੌਦਾ ਦੇ ਕੁਝ ਸ਼ੌਕੀਨਾਂ ਨੇ ਨੂਰਜਹਾਂ ਦੀ ਅਡਵਾਂਸ ਬੁਕਿੰਗ ਕਰਾ ਲਈ ਸੀ।ਈਸ਼ਾਕ ਮਨਸੂਰੀ ਨੇ ਦੱਸਿਆ ਕਿ ਪਿਛਲੇ ਸਾਲ ਮਾਨਸੂਨ ਦੇਰ ਨਾ ਆਉਣ ਕਾਰਨ ਉਹਨਾਂ ਦੀ ਫਸਲ ਬਰਬਾਦ ਹੋ ਗਈ ਸੀ। ਪਰ ਇਸ ਵਾਰ ਮੌਸਮ ਨੇ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ। ਕਈ ਲੋੋਕਾਂ ਇਸ ਖਾਸ ਕਿਸਮ ਦੇ ਅੰਬ ਦੇ ਦਰੱਖਤਾਂ ਨਾਲ ਸੈਲਫੀਆਂ ਲੈ ਰਹੇ ਹਨ