ਫਤਿਹਵੀਰ ਨੂੰ ਹੈ ਤੁਹਾਡੀਆਂ ਦੁਆਵਾਂ ਦੀ ਲੋੜ, ਕੱਲ ਹੈ ਫਤਿਹ ਦਾ ਜਨਮਦਿਨ..

699
views

ਸੰਗਰੂਰ ਦੇ ਫਤਿਹਵੀਰ ਲਈ ਸਾਰਾ ਪੰਜਾਬ ਦੁਆ ਕਰ ਰਿਹਾ ਹੈ। 2 ਸਾਲ ਦਾ ਮਾਸੂਮ ਵੀਰਵਾਰ ਨੂੰ 200 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਸੀ। ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ 200 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਫਤਿਹਵੀਰ ਨੂੰ ਬਚਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। NDRF ਦੀ ਟੀਮ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹਾ ਹੈ। ਹੁਣ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹਨ। 200 ਫੁੱਟ ਡੂੰਘੇ ਬੋਰਵੈੱਲ ‘ਚ ਫਤਿਹਵੀਰ 120 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਐ, ਜਿਸ ਨੂੰ ਬਚਾਉਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ। ਉਸ ਨੂੰ ਆਕਸੀਜ਼ਨ ਪਹੁੰਚਾਈ ਜਾ ਰਹੀ ਤੇ ਜੇਸੀਬੀ ਦੀ ਮਦਦ ਨਾਲ ਖੁਦਾਈ ਕੀਤੀ ਜਾ ਰਹੀ ਹੈ।
ਆਪਣੇ ਇਕਲੌਤੇ ਪੁੱਤ ਦੀ ਸਲਾਮਤੀ ਦੀ ਚਿੰਤਾ ‘ਚ ਮਾਪੇ ਅੱਧੇ ਹੋਏ ਪਏ ਅਤੇ ਲਗਾਤਾਰ ਰੱਬ ਤੋਂ ਅਰਦਾਸ ਕਰ ਰਹੇ ਹਨ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ।ਬਚਾਅ ਕਾਰਜ ‘ਚ ਆਈ ਦੇਰੀ:- ਜਾਣਕਾਰੀ ਮੁਤਾਬਕ ਪੌਣੇ ਫੁੱਟ ਦੇ ਪਾਈਪ ‘ਚ 120 ਫੁੱਟ ਦੇ ਕਰੀਬ ਹੇਠਾਂ ਅਟਕੇ ਫਤਿਹਵੀਰ ਸਿੰਘ ਤੱਕ ਪਹੁੰਚਣ ਲਈ ਬੋਰ ਦੇ ਸਮਾਂਤਰ 32 ਇੰਚ ਵਿਆਸ ਵਾਲੀਆਂ ਸੀਮੈਂਟ ਦੀਆਂ ਪਾਈਪਾਂ ਦੀ ਸੁਰੰਗ ਮਾਤਰ ਬਣਾਉਣ ਦਾ ਕੰਮ ਚੱਲ ਰਿਹਾ ਸੀ ਕਿ ਰਾਤੀਂ ਤਿੰਨ ਕੁ ਵਜੇ 12ਵੇਂ ਪਾਈਪ (ਸਾਢੇ ਅੱਠ ਫੁੱਟ ਭੜੋਲੀ) ਪਾਉਣ ਸਮੇਂ ਪਾਈਪਾਂ ਹੇਠਾਂ ਫਿਕਸ ਕੀਤਾ ਗਿਆ ਲੋਹੇ ਦਾ ਕੜਾ ਅਚਾਨਕ ਟੇਢਾ ਹੋ ਗਿਆ ਅਤੇ ਪਾਈਪਾਂ ਦਾ ਹੇਠਾਂ ਜਾਣਾ ਬੰਦ ਹੋ ਗਿਆ। ਬਚਾਅ ਕਾਰਜਾਂ ਦੀ ਦੇਖ-ਰੇਖ ਕਰ ਰਹੇ ਅਧਿਕਾਰੀਆਂ ਵਲੋਂ ਹੁਣ ਵਿਉਂਤ ਬਣਾਈ ਜਾ ਰਹੀ ਹੈ ਕਿ 32 ਇੰਚ ਵਾਲੀਆਂ ਭੜੋਲੀਆਂ ‘ਚ ਹੁਣ ਘੱਟ ਚੌੜੀਆਂ ਇੱਕ-ਦੋ ਹੋਰ ਪਾਈਪਾਂ ਪਾ ਕੇ ਫਤਿਹਵੀਰ ਸਿੰਘ ਤੱਕ ਪਹੁੰਚਿਆ ਜਾ ਸਕੇ।