ਖ਼ੂਨੀ ਸਾਕੇ ਨੂੰ ਅੱਜ 100 ਸਾਲ ਪੂਰੇ ਹੋਏ, ਜਾਣੋ ਕੀ-ਕੀ ਹੋਇਆ ਸੀ ੧੩ ਅਪਰੈਲ 1919 ਜੱਲ੍ਹਿਆਂਵਾਲਾ ਬਾਗ਼ ‘ਚ

197
views

ਜੱਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਨੂੰ ਅੱਜ 100 ਸਾਲ ਪੂਰੇ ਹੋਏ,ਜਾਣੋ ਕੀ-ਕੀ ਹੋਇਆ ਸੀ ੧੩ ਅਪਰੈਲ 1919 ਜੱਲ੍ਹਿਆਂਵਾਲਾ ਬਾਗ਼ ‘ਚ
ਜਿੱਥੇ ਅੱਜ ਵਿਸਾਖੀ ਦਾ ਤਿਉਹਾਰ ਮਾਨਇਆ ਜਾ ਰਿਹਾ ਹੈ, ਉੱਥੇ ਹੀ ਅੱਜ ਤੋਂ ੧੦੦ ਸਾਲ ਪਹਿਲਾਂ ਇੱਕ ਖੂਨੀ ਸਾਕਾ ਵਾਪਰਿਆ ਸੀ, ਜਿਸ ‘ਚ ਬਹੁਤ ਬੇਕਸੂਰ ਲੋਕਾਂ ਦੀ ਮੌਤ ਹੋਈ ਸੀ, ਇਸ ਦਿਨ ਭਾਰਤ ਨੂੰ ਆਜਾਦੀ ਦਿਵਾਉਣ ਲਈ ਹਜ਼ਾਰਾਂ ਲੋਕ ਜੱਲ੍ਹਿਆਂਵਾਲਾ ਬਾਗ਼ ‘ਚ ਇੱਕਠੇ ਹੋਏ ਸੀ, ਜਿਸ ਦੀ ਸੂਹ ਅੰਗਰੇਜ਼ੀ ਹਕੂਮਤ ਨੂੰ ਲੱਗ ਗਈ ਸੀ, ਜਿਸ ਕਾਰਨ ਜਨਰਲ ਡਾਇਰ ਨੇ ਸੈਂਕੜੇ ਸਿਪਾਹੀਆਂ ਨਾਲ ਬਾਗ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਲਿਆ ਤੇ ਬਾਹਰ ਨਿਕਲਣ ਲਈ ਕੋਈ ਰਸਤਾ ਨਹੀ ਛੱਡਿਆ, ਤੇ ਜਨਰਲ ਡਾਇਰ ਨੇ ਆਪਣੇ ਸਿਪਾਹੀਆਂ ਨੂੰ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ, ਤੇ ਬੱਚੇ,ਜਵਾਨ,ਤੇ ਬਜ਼ੁਰਗਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂਜਿਸ ਤੋ ਬਾਅਦ ਲੋਕੀ ਜਾਨ ਬਚਾਉਣ ਲਈ ਕੰਧਾਂ ਤੇ ਚੜਨ ਲੱਗੇ ਤੇ ਕਈਆਂ ਨੇ ਖੂਹ ‘ਚ ਛਾਲਾਂ ਮਾਰਨ ਲੱਗੇ, ਇਸ ਘਟਨਾ ਬਾਰੇ ਹਾਲੇ ਤਕ ਸਰਕਾਰ ਤੇ ਪ੍ਰਸ਼ਾਸਨ ਇਹ ਨਹੀਂ ਜਾਣ ਸਕਿਆ ਕਿ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਸੀ। ਇਸੇ ਕਰਕੇ ਸੂਚਨਾ ਅਧਿਕਾਰ ਐਕਟ ਤਹਿਤ ਮੰਗੀ ਜਾਣਕਾਰੀ ਵੀ ਨਹੀਂ ਮਿਲੀ। ਗੋਲ਼ੀਕਾਂਡ ਦੇ ਤੁਰੰਤ ਬਾਅਦ ਲਾਹੌਰ ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਜਨਰਲ ਡਾਇਰ ਨੇ 200 ਤੋਂ 300 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ,ਲਾਂਕਿ ਅੰਮ੍ਰਿਤਸਰ ਸੇਵਾ ਕਮੇਟੀ ਨੇ ਜਲ੍ਹਿਆਂਵਾਲਾ ਬਾਗ ਵਿੱਚ ਮਰਨ ਵਾਲਿਆਂ ਦੀ ਗਿਣਤੀ 501 ਦੱਸੀ ਹੈ। ਉੱਧਰ, ਮਿਲਟਰੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 13 ਅਪਰੈਲ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਵਿੱਚ 200 ਤੋਂ ਵੀ ਘੱਟ ਲੋਕ ਮਾਰੇ ਗਏ ਸੀ। ਅਧਿਕਾਰਤ ਤੌਰ ‘ਤੇ 381 ਲੋਕਾਂ ਦੇ ਮਾਰੇ ਜਾਣ ਤੇ 1208 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਜਦਕਿ ਮਾਈਕਲ ਓਡਵਾਇਰ ਨੇ ਆਪਣੀ ਭੇਜੀ ਰਿਪੋਰਟ ਵਿੱਚ ਮਰਨ ਵਾਲਿਆਂ ਦੀ ਗਿਣਤੀ 200 ਲਿਖੀ ਸੀ। ਹੋਮ ਮਿਨਿਸਟਰੀ (1919), ਨੰਬਰ-23, ਡੀਆਰ-2 ਵਿੱਚ ਚੀਫ ਸਕੱਤਰ ਜੇਬੀ ਥਾਮਸ ਤੇ ਐਚਡੀ ਕ੍ਰੇਕ ਨੇ 290 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਸੀ।  ਹਾਅੱਜ ਇਸ ਖੂਨੀ ਸਾਕੇ ਨੂੰ ੧੦੦ ਸਾਲ ਪੂਰੇ ਹੋ ਗਏ ਹਨ