ਹੁਸ਼ਿਆਰਪੁਰ ‘ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, 10 ਦੀ ਮੌਤ, 12 ਜ਼ਖਮੀ

344
views

ਹੁਸ਼ਿਆਰਪੁਰ ‘ਚ ਵਾਪਰਿਆ ਦਿਲ ਦਹਿਲਾਉਣ ਵਾਲਾ ਹਾਦਸਾ, 10 ਦੀ ਮੌਤ, 12 ਜ਼ਖਮੀ
ਹੁਸ਼ਿਆਰਪੁਰ ‘ਚ ਇੱਕ ਦਰਦਨਾਕ ਸੜਕ ਹਾਦਸਾ ਹੋਇਆ, ਇਹ ਹਾਦਸਾ ਇੰਨਾਂ ਭਿਆਨਕ ਸੀ ਕਿ ਇਸ ਵਿੱਚ ੧੦ ਲੋਕਾਂ ਦੀ ਮੌਤ ਹੋ ਗਈ,ਜਿਸ ਵਿੱਚ ੨ ਬੱਚੇ ਵੀ ਹਨ। ਹਾਦਸੇ ਦੇ ਸ਼ਿਕਾਰ ਮ੍ਰਿਤਕ ਤੇ ਜ਼ਖਮੀ ਵਿਅਕਤੀ ਦਸੂਹਾ ਦੇ ਨਾਲ ਲੱਗਦੇ ਪਿੰਡ ਸਮਾਨ ਸ਼ਹੀਦ ਤੇ ਪੱਸੀ ਬੇਟ ਦੇ ਰਹਿਣ ਵਾਲੇ ਹਨ। ਸਾਰੇ ਸ਼ਰਧਾਲੂ ਬੁੱਧਵਾਰ ਨੂੰ ਪਿਕਅੱਪ ਵੈਨ ‘ਚ ਸਵਾਰ ਹੋ ਕੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਧਾਰਮਕ ਅਸਥਾਨ ਪੀਰ ਨਿਗਾਹੇ ਮੱਥਾ ਟੇਕਣ ਗਏ ਸੀ। ਹਾਦਸੇ ‘ਚ ਪਿਕਅੱਪ ਵੈਨ ਦੇ ਚਾਲਕ ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਪਸ ਪਰਤਦੇ ਸਮੇਂ ਧੋਬੀਘਾਟ ਚੌਕ ਨੇੜੇ ਪੁਲਿਸ ਨਾਕੇ ਨੂੰ ਦੇਖ ਕੇ ਚਾਲਕ ਘਬਰਾ ਗਿਆ ਤੇ ਪਿਕਅਪ ਤੇ ਉਸ ਦਾ ਧਿਆਨ ਹਟ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਕ ਰਿਕਸ਼ਾ ਚਾਲਕ ਨੂੰ ਬਚਾਉਣ ਦੇ ਚੱਕਰ ਵਿਚ ਹਾਦਸਾ ਵਾਪਰਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਲਈ ਇੱਕ-ਇੱਕ ਲੱਖ ਤੇ ਜ਼ਖ਼ਮੀਆਂ ਲਈ 25-25 ਹਜ਼ਾਰ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ।, ਭਿਆਨਕ ਹਾਦਸੇ ਦੇ ਵਾਪਰਨ ਤੋਂ ਬਾਅਦ ਸਿਵਲ ਹਸਪਾਤਲ ‘ਚ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀ. ਸੀ. ਈਸ਼ਾ ਕਾਲੀਆ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਵਿਧਾਇਕ ਡਾ. ਰਾਜ ਕੁਮਾਰ, ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ‘ਆਪ’ ਦੇ ਉਮੀਦਵਾਰ ਡਾ. ਰਵਜੋਤ , ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਸੰਦੀਪ ਤਿਵਾੜੀ, ਐੱਸ.ਡੀ.ਐੱਮ. ਅਮਿਤ ਸਰੀਨ ਸਿਵਲ ਹਸਪਤਾਲ ਪਹੁੰਚ ਗਏ।