ਹੁਣ ਤੁਸੀ ਕੈਨੇਡਾ ‘ਚ ਵੀ ਕਰ ਸਕੋਗੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ….!

153
views

 ਹੁਣ ਤੁਸੀ ਕੈਨੇਡਾ ‘ਚ ਵੀ ਕਰ ਸਕੋਗੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ….!, ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਬੜੀ ਮਾਨਤਾ ਹੈ, ਦੁਨੀਆਂ ਭਾਰ ‘ਚ ਵਸਦੇ ਸਿੱਖ ਇਸ ਪਵਿੱਤਰ ਅਸਥਾਨ ਦੇ ਯਾਤਰਾ ਤੇ ਨਤਮਸਤਕ ਹੋਣ ਆਉਂਦੇ ਨੇ, ਪਰ ਹੁਣ ਸਿੱਖਾਂ ਲਈ ਇੱਕ ਖੁਸ਼ਖਬਰੀ ਦੀ ਖਬਰ ਸਾਹਮਣੇ ਆ ਰਹੀ ਹੈ, ਕੈਨੇਡਾ ‘ਚ ਅਜਿਹੀ ਪ੍ਰਦਰਸ਼ਨੂ ਸਥਾਪਤ ਕੀਤੀ ਗਈ ਹੈ , ਜਿੱਥੇ ਕਿ ਦਰਬਾਰ ਸਾਹਿਬ ਨੂੰ ਮਲਟੀਮੀਡਿਆ ਰਾਂਹੀ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਹੋਰ ਕੋਈ ਗੁਰੂ ਘਰ ਦੇ ਦਰਸ਼ਨ ਕਰ ਸਕਦਾ ਹੈ, ਮਲਟੀਮੀਡੀਆ ਤਕਨਾਲੋਜੀ ਦਾ ਇਹ ਨਮੂਨਾ 30,000 ਵਰਗ ਫੁੱਟ ਥਾਂ ‘ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨੀ ਨੂੰ ਦੇਖਣ ਵਾਲੀਆਂ ਲਈ ਪੰਜਾਬੀ ਤੇ ਇੰਗਲਿਸ਼ ‘ਚ ਇੱਕ ਐਪ ਵੀ ਦਿੱਤੀ ਗਈ ਹੈ ਜੋ ਉਨ੍ਹਾਂ ਨੂੰ ਇਸ ਬਾਰੇ ਹੋਰ ਵਧੇਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਸਮਾਰਟ ਦੀਵਾਰਾਂ, ਮੋਸ਼ਨ ਸੈਂਸਰ ਕੰਧਾਂ ਅਤੇ 42 ਪ੍ਰੋਜੈਕਟਰਜ਼ ਦੀ ਮਦਦ ਨਾਲ ਹਰਿਮੰਦਰ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਮੁੜ ਸਿਰਜਨ ਦੀ ਕੋਸ਼ਿਸ਼ ਕੀਤੀ ਗਈ ਹੈ। ‘ਇਨ 5 ਦਿ ਗੋਲਡਨ ਟੈਂਪਲ ਐਕਸਪਿਊਰੀਅਮ’ ਦੇ ਨਾਂਅ ਹੇਠ ਇਹ ਖਾਸ ਪ੍ਰਦਰਸ਼ਨੀ ਸਿੱਖ ਰਿਸਰਚ ਇੰਸਟੀਚਿਊਟ, ਪੰਜਾਬ ਡਿਜੀਟਲ ਲਾਈਬ੍ਰੇਰੀ, ਸਿੱਖੜੀ ਤੇ ਪੀਡੀਏ-ਐਚਏਬੀ ਮੀਡੀਆ ਵੱਲੋਂ ਬਰੈਂਪਟਨ ਦੇ ਬ੍ਰਾਮਾਲੀਆ ਸਿਟੀ ਸੈਂਟਰ ‘ਚ ਲਾਈ ਗਈ ਹੈ। ਇਹ ਪ੍ਰਦਰਸ਼ਨੀ 15 ਜੂਨ ਤਕ ਚੱਲੇਗੀ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ