ਹਿਮਾਚਲ 500 ਫੁੱਟ ਡੂੰਗੀ ਖੱਡ ‘ਚ ਡਿੱਗੀ ਬੱਸ, 30 ਜਾਣਿਆਂ ਦੀ ਮੌਤ

171
views

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਪ੍ਰਾਈਵੇਟ ਬੱਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਬੰਜਾਰ ਤੋਂ ਕਰੀਬ ਇੱਕ ਕਿਮੀ ਅੱਗੇ ਭਿਓਗ ਮੋੜ ਕੋਲ ਵਾਪਰਿਆ। ਕਰੀਬ 50 ਤੋਂ ਵੱਧ ਮੁਸਾਫ਼ਰਾਂ ਨਾਲ ਭਰੀ ਬੱਸ 500 ਫੁੱਟ ਡੂੰਗੀ ਖੱਡ ਵਿੱਚ ਡਿੱਗ ਗਈ। ਐਸਪੀ ਕੁੱਲੂ ਸ਼ਾਲਿਨੀ ਅਗਨੀਹੋਤਰੀ ਨੇ ਹਾਦਸੇ ਵਿੱਚ ੩੦ ਮੌਤਾਂ ਦੀ ਪੁਸ਼ਟੀ ਕੀਤੀ ਹੈ। ਜਿਕਰਯੋਗ ਹੈ ਕਿ ਇਸ ਹਾਦਸੇ ‘ਚ ਕਰੀਬ 25 ਜਣੇ ਜ਼ਖ਼ਮੀ ਹੋਏ ਜਿਨਾਂ ਨੂੰ ਲੋਕਾਂ ਤੇ ਪੁਲਿਸ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ । ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ। ਹਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਯਾਤਰੀ ਗਾੜਾਗੁਸ਼ੈਣੀ ਦੇ ਰਹਿਣ ਵਾਲੇ ਹਨ ਹਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ‘ਤੇ ਜਿੱਥੇ ਸਾਰੇ ਦੁੱਖੀ ਹਨ ਉੱਥੇ ਹੀ ਦੁੱਖ ਜਤਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ। ਉਨ੍ਹਾਂ ਨੇ ਟਵੀਟ ਕਰ ਕੇ ਇਸ ਹਾਦਸੇ ‘ਚ ਦੁੱਖ ਤਾਂ ਜਤਾਇਆ