ਹਾਈਕੋਰਟ ਦੀ ਹਨੀਪ੍ਰੀਤ ਨੂੰ ਝਾੜ, ਬੱਚੀਆਂ ਨੂੰ ਗੁੰਮਰਾਹ ਕਰ ਰਾਮ ਰਹੀਮ ਕੋਲ ਸੀ ਭੇਜਦੀ…!

425
views

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿ ਡੇਰਾ ਸਿਰਸਾ ਦੇ ਮੁਖੀ ਦੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਦੌਰਾਨ ਬਿਨਾਂ ਕਿਸੇ ਰਾਹਤ ਤੋਂ 26 ਅਗਸਤ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ। ਹਾਈਕੋਰਟ ਨੇ ਕਿਹਾ ਕਿ 25 ਅਗਸਤ, 2017 ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹਨੀਪ੍ਰੀਤ ਵੱਲੋਂ ਰਚੀ ਗਈ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਡੇਰਾ ਸਿਰਸਾ ਵਿੱਚ ਰਹਿਣ ਵਾਲੀਆਂ ਛੋਟੀਆਂ ਬੱਚੀਆਂ ਨੂੰ ਹਨੀਪ੍ਰੀਤ ਹੀ ਗੁੰਮਰਾਹ ਕਰਕੇ ਗੁਰਮੀਤ ਰਾਮ ਰਹੀਮ ਤੱਕ ਲੈ ਕੇ ਜਾਂਦੀ ਸੀ। ਹਨੀਪ੍ਰੀਤ ਦੇ ਵਕੀਲ ਨੇ ਅਦਾਲਤ ‘ਚ ਅਪੀਲ ਕੀਤੀ ਸੀ ਕਿ ਰਾਮ ਰਹਿਮ ਦੀ ਮੂੰਹ ਬੋਲੀ ਧੀ ਅੰਸ਼ ਕੌਰ ਆਪਣੇ ਪਿਤਾ ਤੋਂ ਹੀ ਕੰਨਿਆਦਾਨ ਕਰਵਾਉਣਾ ਚਾਹੁੰਦੀ ਹੈ। ਇਸ ਕਰਕੇ ਜ਼ਮਾਨਤ ਮੰਗੀ ਗਈ ਸੀ। ਪਰ ਹਾਈਕੋਰਟ ਨੇ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਖਾਰਜ਼ ਕਰ ਦਿੱਤੀ ਹੈ