ਹਨੀਮੂਨ ਤੋਂ ਵਾਪਸ ਅਾ ਕੇ ਪਤੀ ਨੇ ਕੀਤੀ ਅਾਤਮ ਹੱਤਿਅਾ, ਸੁਸਾੲਿਡ ਨੋਟ ‘ਚ ਲਿਖਿਅਾ ਕਿ ਮੈਂ ੳੁਸ ਨੂੰ ਪਿਅਾਰ ਕਰਦਾ ਸੀ, ੳੁਸ ਨੂੰ ਹਨੀਮੂਨ ਲੲੀ ਵਿਦੇਸ਼ ਲੈ ਗਿਅਾ, ੳੁੱਥੇ ਜਾ ਕੇ ੳੁਸ ਨੇ ਮੇਰੇ ਭਰੋਸਾ ਤੋੜ ਦਿੱਤਾ….!

224
views

ਜਲੰਧਰ ਦੇ ਨੇੜੇ ਗਾਜ਼ੀਪੁਰ ਦੇ ਨੌਜਵਾਨ ਕਾਰੋਬਾਰੀ ਵੱਲੋਂ ਫਾਹਾ ਲੈ ਕੇ ਅਾਪਣੀ ਜੀਵਨ ਲੀਲਾ ਸਮਾਪਤ ਕਰ ਲੲੀ ਹੈ. ਮ੍ਰਿਤਕ ਦੀ ਪਹਿਚਾਣ ਹਰਕਮਲਜੀਤ ਵਜੋਂ ਹੋੲੀ ਸ਼ਨੀਵਾਰ ਨੂੰ ਰੰਗ-ਰੋਗਨ ਦੇ ਕਾਰੋਬਾਰੀ ਦੀ ਲਾਸ਼ ਘਰ ਦੇ ਗੁਸਲਖ਼ਾਨੇ ਵਿੱਚ ਲਟਕਦੀ ਮਿਲੀ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਵਿਆਹ ਨੂੰ ਹਾਲੇ ਮਹੀਨਾ ਵੀ ਨਹੀਂ ਸੀ ਹੋਇਆ ਤੇ ਉਹ ਆਪਣੀ ਪਤਨੀ ਨਾਲ ਹਨੀਮੂਨ ਮਨਾ ਕੇ ਮਲੇਸ਼ੀਆ ਤੋਂ ਪਿਛਲੇ ਹਫ਼ਤੇ ਹੀ ਪਰਤਿਆ ਸੀ।ਹਰਕਮਲਜੀਤ ਨੇ ਆਪਣੇ ਖ਼ੁਦਕੁਸ਼ੀ ਪੱਤਰ ਵਿੱਚ ਇਸ ਕਦਮ ਲਈ ਆਪਣੀ ਪਤਨੀ ਨੂੰ ਦੋਸ਼ੀ ਠਹਿਰਾਇਆ ਹੈ। ਉਸ ਦੇ ਪਿਤਾ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਬੀਤੀ 20 ਜਨਵਰੀ ਨੂੰ ਨੀਰੂ ਭੰਵਰਾ ਨਾਲ ਹੋਇਆ ਸੀ। ਪੁਲਿਸ ਨੇ ਮ੍ਰਿਤਕ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ। ਜਿਸ ਵਿੱਚ ਲਿਖਿਅਾ ਸੀ ਕਿ ” ਮੈਂ ਆਪਣੇ ਪੂਰੇ ਹੋਸ਼-ਹਵਾਸ ਵਿੱਚ ਇਹ ਸੁਸਾਈਡ ਨੋਟ ਲਿਖ ਰਿਹਾ ਹਾਂ। ਵਜ੍ਹਾ ਨੀਰੂ ਭੰਵਰਾ ਹੈ, ਜੋ ਮੈਨੂੰ ਬਹੁਤ ਹੀ ਤੰਗ ਪ੍ਰੇਸ਼ਾਨ ਕਰਦੀ ਹੈ। ਮੈਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੇਰੇ ਪਿਓ ਨੂੰ ਅੱਗ ਲਾ ਦੇਣੀ ਤੇ ਤੇਰੇ ਖ਼ਾਨਦਾਨ ਨੂੰ ਤਬਾਹ ਕਰ ਦੇਣਾ ਹੈ। ਇਸ ਨੂੰ ਘਰ ਦਾ ਕੰਮ ਵੀ ਨਹੀਂ ਆਉਂਦਾ। ਜੇ ਇਸ ਨੂੰ ਕਹਿੰਦੇ ਹਾਂ ਤਾਂ ਸਾਨੂੰ ਧਮਕੀਆਂ ਦਿੰਦੀ ਹੈ ਕਿ ਮੈਂ ਤੁਹਾਡੀ ਨੌਕਰ ਲੱਗੀ ਹੋਈ ਆਂ..? ਓ ਆਪਣੇ ਪੁਰਾਣੇ ਯਾਰਾਂ ਗੱਲ ਕਰਦੀ ਹੈ, ਜਿਸ ਵਿੱਚ ਦਿਲਬਾਗ਼ ਨਾਂ ਦਾ ਮੁੰਡਾ ਹੈ, ਜੋ ਕੈਨੇਡਾ ਰਹਿੰਦਾ ਹੈ। ਦੂਜਾ ਹੁਣ ਜੇਲ੍ਹ ਗਿਆ ਹੋਇਆ ਹੈ ਗੋਪੀ ਬਾਜਵਾ,ਓਸ ਨਾਲ ਵੀ ਗੱਲਬਾਤ ਹੈ। ਇਹ ਮੈਨੂੰ ਕਹਿੰਦੀ ਕਿ ਮੈਂ ਤੁਹਾਨੂੰ ਤਬਾਹ ਕਰ ਦੇਣਾ ਹੈ। ਇਸ ਕਰਕੇ ਮੈਂ ਇਹ ਸਟੈਪ ਚੁੱਕ ਲਿਆ ਹੈ।ਪਿਛਲੇ ਹਫ਼ਤੇ ਜਦ ਅਸੀਂ ਮਲੇਸ਼ੀਆ ਗਏ ਸੀ, ਉਦੋਂ ਵੀ ਉਸ ਨੇ ਮੈਨੂੰ ਬਹੁਤ ਦੁਖੀ ਕੀਤਾ ਸੀ। ਹਰ ਗੱਲ ‘ਤੇ ਮੈਨੂੰ ਤਲਾਕ ਦੇਣ ਤੇ ਹਰ ਗੱਲ ‘ਤੇ ਮੈਨੂੰ ਧਮਕੀਆਂ ਦਿੰਦੀ ਹੈ। ਮੈਂ ਮਹਿਲਾ ਮੰਡਲ ‘ਚ ਪਰਚਾ ਦੇ ਕੇ ਤੁਹਾਡਾ ਜਲੂਸ ਕਢਾਉਣੈ। ਇਸ ਲਈ ਮੈਂ ਮਜਬੂਰ ਹੋ ਕੇ ਇਹ ਕਦਮ ਚੁੱਕ ਲਿਆ। ਮੰਮੀ ਤੇ ਪਾਪਾ ਤੁਸੀਂ ਆਪਣਾ ਖ਼ਿਆਲ ਰੱਖਿਓ..