ਸੜਕ ਹਾਦਸੇ ਨੇ ਬੁਝਾਏ ੩ ਪਰਿਵਾਰਾਂ ਦੇ ਚਿਰਾਗ, ਇੱਕ ਨੇ ਜਾਣਾ ਸੀ ਕੈਨੇਡਾ….!

433
views

ਰੂਪ ਨਗਰ ‘ਚ ਹੋਏ ਦਰਦਨਾਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ ਦੀ ਖਬਰ ਨਾਲ ਤਿੰਨ ਪਰਿਵਾਰਾਂ ‘ਚ ਮਾਤਮ ਛਾ ਗਿਆ. ਜਾਣਕਾਰੀ ਤੋਂ ਪਤਾ ਲੱਗਿਆ ਕਿ ਰੂਪਨਗਰ ਦੇ ਨੇੜੇ ਪਿੰਡ ਬੱਲਮਗੜ੍ਹ ਮਦਵਾੜਾ ਨੇੜੇ ਦੋਂ ਨੌਜਵਾਨਾ ਹਰਮਨਪ੍ਰੀਤ ਸਿੰਘ ਅਤੇ ਗੁਰਜੰਟ ਸਿੰਘ ਆਪਣੇ ਮੋਟਰਸਾਇਕਲ ਤੇ ਚੰਡੀਗੜ੍ਹ ਵਾਲੀ ਸਾਇਡ ਤੋਂ ਆ ਰਹੇ ਸੀ, ਰਸਤੇ ‘ਚ ਲੱਕੜ ਨਾਲ ਭਰੇ ਆ ਰਹੇ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ,ਟੱਕਰ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਗਈ ਤੇ ਜਦ ਕਿ ਦੂਜੇ ਨੌਜਵਾਨ ਨੇ ਪੀ.ਜੀ.ਆਈ ਵਿਖੇ ਇਲਾਜ ਦੌਰਾਨ ਦਮ ਤੋੜ ਦਿੱਤਾ, ਇਸ ਦੇ ਨਾਮ ਟਰੈਕਟਰ ਪਲਟਣ ਨਾਲ ਟਰੈਕਟਰ ‘ਤੇ ਬੈਠੇ ਭੁਪਿੰਦਰ ਸਿੰਘ ਦੀ ਮੌਤ ਲੱਕੜਾਂ ਹੇਠ ਹੋਣ ਕਰਕੇ ਹੋ ਗਈ, ਹਰਮਨਪ੍ਰੀਤ ਸਿੰਘ ਨੇ ਆਈਲੈੱਟਸ ‘ਚ 7.5 ਬੈਡ ਲਏ ਸਨ ਅਤੇ ਉਸ ਨੇ ਕੈਨੇਡਾ ਜਾਣ ਲਈ ਫਾਈਲ ਲਗਾਈ ਹੋਈ ਸੀ। ਇਸੇ ਤਰ੍ਹਾਂ ਹਾਦਸੇ ‘ਚ ਮਾਰਿਆ ਗਿਆ ਭੁਪਿੰਦਰ ਸਿੰਘ ਵਾਸੀ ਮਦਵਾੜਾ (ਰੋਪੜ) ਚਾਰ ਭੈਣਾਂ ਦਾ ਇਕੱਲਾ ਭਰਾ ਸੀ, ਨੌਜਵਾਨਾਂ ਪੁੱਤ ਦੀ ਬੇ ਵਕਤੀ ਮੌਤ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ, ਹਾਦਸੇ ਕਾਰਨ ਤਿੰਨੇ ਪਰਿਵਾਰਾਂ ‘ਚ ਮਾਤਮ ਛਾ ਗਿਆ, Video Source:- Punjab Lok channel
ਹਾਦਸੇ  ‘ਚ ਮਾਰੇ ਗਏ ਤਿੰਨੋਂ ਨੌਜਵਾਨਾਂ ਦੀ ਉਮਰ 22 ਤੋਂ 23 ਸਾਲ ਦੇ ਵਿਚਕਾਰ ਸੀ, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ