ਸੋਸ਼ਲ ਮੀਡੀਆ ‘ਤੇ ਗਾਲ੍ਹਾਂ ਕੱਢਣ ਵਾਲੀ Hard Kaur ਦੇ ਖਿਲਾਫ ਕੇਸ ਦਰਜ….!

115
views

ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਅਤੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਦੇ ਖਿਲਾਫ ਸੋਸ਼ਲ ਮੀਡੀਆ ਉੱਤੇ ਆਪੱਤੀਜਨਕ ਗੱਲਾਂ ਲਿਖਣ ਵਾਲੀ ਸਿੰਗਰ ਹਾਰਡ ਕੌਰ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।ਉਸ ਨੇ ਮੋਹਨ ਭਾਗਵਤ ਨੂੰ ਆਤੰਕਵਾਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿੱਤਿਆਨਾਥ ਨੂੰ ਰੇਪਿਸਟ ਕਿਹਾ ਸੀ। ਜਿਸ ਤੋਂ ਬਾਅਦ ਵਾਰਾਣਸੀ ਕੈਂਟ ਥਾਣੇ ‘ਚ ਪੁਲਿਸ ਨੇ ਪੰਜਾਬੀ ਗਾਇਕ ਹਾਰਡ ਕੌਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਸ਼ਸ਼ਾਂਕ ਦੀ ਤਹਰੀਰ ਉੱਤੇ ਕੈਂਟ ਪੁਲਿਸ ਨੇ ਧਾਰਾ 153 A 124 A 500 , 505 ਅਤੇ 66 ਆਈਟੀ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।ਜਿੱਥੇ ਜ਼ਿਆਦਾਤਰ ਲੋਕਾਂ ਨੇ ਹਾਰਡ ਕੌਰ ਨੂੰ ਖਰੀਆਂ – ਖੋਟੀਆਂ ਸੁਣਾਈਆਂ, ਉਥੇ ਹੀ ਕੁੱਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਇਸ ਸਟੈਂਡ ਦੀ ਤਾਰੀਫ ਕੀਤੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਹਾਰਡ ਕੌਰ ਦੀ ਰੈਪਿੰਗ ਦੇ ਲੱਖਾਂ ਲੋਕ ਫੈਨ ਹਨ।