ਸੁਨੰਦਾ ਸ਼ਰਮਾ ਨੇ ਬਦਲਿਆ ਜੀਵਨ, ਪੰਜਾਬੀ ਜਗਤ ਤੋਂ ਮੰਗੀ ਮਾਫੀ ਕੀਤਾ ਇਹ ਐਲਾਨ…..!

413
views

ਘੁੰਮਣ ਘਮਾਉਣ ਨੂੰ ਤਾਂ ਥਾਰ ਰੱਖੀ ਆ, ਬੁਲਟ ਤਾਂ ਰੱਖਿਆ ਪਟਾਕੇ ਪਾਉਣ ਲਈ,ਇਸ ਗੀਤ ਨੂੰ ਸ਼ਾਇਦ ਹੀ ਕਿਸੇ ਪੰਜਾਬੀ ਨੇ ਨਾ ਸੁਣਿਆ ਹੋਵੇਗਾ, ਪਰ ਹੁਣ ਤਹਾਨੂੰ ਦੱਸ ਦਇਏ ਕਿ ਸਨੁੰਦਾ ਸ਼ਰਮਾ ਨੇ ਇਸ ਗੀਤ ਦੇ ਕਾਰਨ ਪੰਜਾਬੀ ਸਰੋਤਿਆਂ ਤੋਂ ਮਾਫੀ ਮੰਗੀ ਹੈ ਤੇ ਕਿਹਾ ਹੈ ਕਿ ਉਹ ਅੱਗੇ ਤੋਂ ਅਜਿਹੀ ਗੀਤ ਨੇ ਗਾਵੇਗੀ, ਉਹਨਾਂ ਨੇ ਇਸ ਦੇ ਸਬੰਧ ਵਿੱਚ ਸ਼ਪਸ਼ਟੀਕਰਨ ਦਿੱਤਾ, ਤੇ ਇੱਕ ਪੱਤਰ ਤੇ ਲਿਖਿਆ ਹੈ ਕਿ ਮੈਂ ਸਨੰਦਾ ਸ਼ਰਮਾ ਅੱਜ ਮਿਤੀ ੨੧-੪-੨੦੧੯ ਨੂੰ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪੰਡਤ ਧਰੇਨਵਰ ਰਾਓ ਜੀ ਨੂੰ ਮਿਲੀ, ਜਿਸ ਵਿੱਚ ਪੰਜਾਬੀ ਮਾਂ ਬੋਲੀ, ਸੰਗੀਤ ਤੇ ਸਭਿਆਚਾਰ ਨੂੰ ਲੈ ਕੇ ਪ੍ਰਫੁੱਲਤ ਕਰਨ ਨੂੂੰ ਲੈ ਕੇ ਗੰਭੀਰ ਵਿਚਾਰਾਂ ਹੋਇਆਂ, ਪਿੱਛਲੇ ਸਮੇ ਜੋ ਮੇਰੇ ਵੱਲੋਂ ਚਲੰਤ ਗੀਤ ਜਿਸ ਨੂੰ ਲੈ ਕੇ ਪੰਡਿਤ ਜੀ ਤੇ ਉਹਨਾਂ ਦੇ ਸਮਰੱਥਕਾਂ ਵੱਲੋਂ ਸ਼ਿਕਵਾ ਜ਼ਹਿਰ ਕੀਤਾ ਗਿਆ ਸੀ, ਨੂੰ ਧਿਆਨ ‘ਚ ਰੱਖਦਿਆਂ ਭਵਿੱਖ ‘ਚ ਚੰਗੇ ਗੀਤ ਗਾਉਣ ਦੀ ਬਚਨਬੱਧਤਾ ਦੁਹਰਾਉਂਦੀ ਹਾਂ ,ਪਟਾਕੇ ਗੀਤ ਨੂੰ ਲੈ ਕੇ ਹੋਈ ਕੁਤਾਹੀ ਲਈ ਜੇਕਰ ਕਿਸ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਉਸਦੀ ਖਿਮਾ ਮੰਗਦੀ ਹੈ, ਮੈ ਦੱਸਣਾਂ ਚਾਹੁੰਦੀ ਹਾਂ ਕਿ ਮੇਰਾ ਹਰੇਕ ਧਰਮ ਸਭਿਆਚਾਰ ਪ੍ਰਤੀ ਅਥਾਹ ਸਤਿਕਾਰ ਹੈ ਤੇ ਇੱਕ ਔਰਤ ਹੁੰਦਿਆਂ ਹਰੇਕ ਤਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹਾਂ ਅੱਜ ਸਤਿਕਾਰਯੋਗ ਪਿੰਕੀ ਧਲੀ ਗੁਰਪਾਲ ਸਿੰਘ( ਸੰਗਦਿਲ ਸੰਤਾਲੀ) ਤੇ ਕੁਲਦੀਪ ਲੋਹਟ ਦੀ ਮੌਜੂਦਗੀ ‘ਚ ਸਭਿਆਚਾਰਿਕ ਪਰਿਵਾਰਿਕ ਤੇ ਗੁਰੂ ਪਾਤਸ਼ਾਹ ਦੀ ਉਪਮਾ ਕਰਦੀਆਂ ਰਚਨਾਵਾਂ ਰਿਕਾਰਿਡ ਕਰਵਾਉਣ ਦੀ ਸੰਕਲਪ ਦੜਿ ਕਰਦੀ ਹਾਂ” ਸੁਨੰਦਾ ਸ਼ਰਮਾ