ਸਿੱਖਾਂ ਲਈ ਕੈਨੇਡਾ ਤੋਂ ਆਈ ਖੁਸ਼ਖਬਰੀ, ਕੈਨੇਡਾ ਸਰਕਾਰ ਨੇ ਅਤਿਵਾਦ ਬਾਰੇ ਕੀਤੀ ਇਹ ਵੱਡੀ ਤਬਦੀਲੀ

53
views

ਕੈਨੇਡਾ ‘ਚ ਵਿਸਾਖੀ ਮੌਕੇ ਸਿੱਖਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ, ਕੈਨੇਡਾ ਦੀ ਸਰਕਾਰ ਨੇ ਆਪਣੀ 2018 ਦੀ ਰਿਪੋਰਟ ‘ਚ ” ਸਿੱਖ ਅੱਤਵਾਦ” ਸ਼ਬਦ ਨੂੰ ਹਟਾ ਦਿੱਤਾ ਹੈ, ਇਸ ਕਾਰਨ ਕਾਫੀ ਵਿਵਾਦ ਖੜੇ ਹੋਏ ਸਨ, ਕੈਨੇਡੀਅਨ ਪ੍ਰੈਸ ਦੀ ਰਿਪੋਰਟ ਅਨੁਸਾਰ ਸਿੱਖਾਂ ਨੇ ਪਿੱਛਲੇ ੧੨੦ ਸਾਲਾਂ ਤੋਂ ਕੈਨੇਡਾ ਦੀ ਤਰੱਕੀ ‘ਚ ਕਾਫੀ ਯੋਗਦਾਨ ਪਾਇਆ, ਵਿਸਾਖੀ ਮੌਕੇ ਸਰੀ ‘ਚ ਵੱਡੇ ਪੱਧਰ ਤੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਲੱਖਾਂ ਸ਼ਰਧਾਲੂ ਮੌਜੂਦ ਸਨ, ਇਸ ਨਗਰ ਕੀਰਤਨ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਰੱਖਿਆ ਮੰਤਰੀ ਹਰਜੀਤ ਸਿੰਘ ਸਾਜਨ, ਐੱਮਪੀ ਸੁੱਖ ਧਾਲੀਵਾਲ ਤੇ ਹੋਰ ਬਹੁਤ ਸਾਰੀਆਂ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।