ਸਾਂੲੀ ਲਾਡੀ ਸ਼ਾਹ ਜੀ ਕੋਣ ਹਨ ਦੇਖੋ, ਪੇਜ਼ ਤੇ ਬਹੁਤ ਮੈਸਜ਼ ਅਾੳੁਦੇਂ ਨੇ….!

421
views

ਸਾਂੲੀ ਲਾਡੀ ਸ਼ਾਹ ਜੀ ਕੋਣ ਹਨ ਦੇਖੋ, ਪੇਜ਼ ਤੇ ਬਹੁਤ ਮੈਸਜ਼ ਅਾੳੁਦੇਂ ਨੇ
ਲਾਡੀ ਸ਼ਾਹ ਕੌਣ ਸੀ ਆ ਮੈਸਜ ਬਾਬਿਓ ਤੁਹਾਨੂੰ ਆਮ ਦੇਖਣ ਨੂੰ ਮਿਲਦਾ ਹੋਣਾ ਜਿਸ ਅੱਗੇ ਬਹੁਤ ਕੁਛ ਲਿਖਿਆ ਹੋਇਆ ਸੀ…ਅੱਜ ਆਪਾਂ ਦੱਸਦੇ ਆ ਕਿ ਲਾਡੀ ਸ਼ਾਹ ਬਾਬਾ ਕੌਣ ਸੀ ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਫਕੀਰੀ ਕਰੀ ਤੇ ਕਰਕੇ ਦਿਖਾਈ, ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਜਿਸ ਜਿਸ ਨਾਲ ਯਾਰੀ ਲਾਈ ਨਿਭਾ ਕੇ ਦਿਖਾਈ, ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਲੋਕਾਂ ਦੀਆਂ ਝੋਲੀਆਂ ਭਰੀਆਂ ਲਾਡੀ ਸ਼ਾਹ ਜੀਉਹ ਫਕੀਰ ਹੋਏ ਜਿਹਨਾਂ ਹਰ ਧਰਮ ਦਾ ਸਤਿਕਾਰ ਕੀਤਾ,,ਲਾਡੀ ਸ਼ਾਹ ਜੀ ਉਹ ਸਨ ਜਿਹਨਾਂ ਗੁਰਦਾਸ ਮਾਨ ਨੂੰ ਇੱਕ ਵੱਖਰਾ ਮਾਣ ਬਖਸ਼ਿਆ, ਲਾਡੀ ਸ਼ਾਹ ਉਹ ਸਨ ਜਿਹਨਾਂ ਜੀਹਦੇ ਨਾਲ ਲਾਈ ਤੇ ਨਿਭਾਈ ਤੇ ਬਲਕਿ ਉਹਦੀ ਬੱਲੇ ਬੱਲੇ ਵੀ ਕਰਾਈ ਲਾਡੀ ਸ਼ਾਹ ਉਹ ਸਨ ਜਿਹਨਾਂ ਦੀ ਦਰਗਾਹ ਤੇ ਅੱਜ ਲੱਖਾਂ ਦੀ ਗਿਣਤੀਵਿੱਚ ਲੋਕ ਨਤਮਸਤਕ ਹੁੰਦੇ ਹਨ.ਕੋਈ ਤਾਂ ਗੱਲ ਹੈ ਜਿਸ ਕਰਕੇ ਅੱਜ ਵੀ ਲੋਕ ਉਹਨਾਂ ਦੀ ਦਰਗਾਹ ਤੇ ਸਿਰ ਨਿਵਾਉਂਦੇ ਹਨ ਹੁਣ ਤੁਹਾਨੂੰ ਦੱਸਦੇ ਆ ”ਗੁਰਦਾਸ ਮਾਨ” ਕੌਣ ਆ ਗੁਰਦਾਸ ਉਹ ਹੀਰਾ ਪੁੱਤ ਪੰਜਾਬ ਦਾ ਜਿਸਨੇ ਕਦੀ ਮਾੜਾ ਬੋਲ ਨੀ ਗਾਇਆ ਨਾ ਬੋਲਿਆ ਗੁਰਦਾਸ ਮਾਨ ਉਹ ਆ ਜਿਸ ਨੇ ਸਾਂਈ ਜੀ ਨਾਲ ਲਾਈ ਤੇ ਨਿਭਾਈ ਗੁਰਦਾਸ ਮਾਨ ਉਹ ਆ ਜਿਸ ਨੇ ਕਦੀ ਕਿਸੇ ਨੂੰ ਗਲਤ ਰਾਹ ਤੇ ਨਹੀਂ ਪਾਇਆ ਅੱਜ ਦੇਖਣ ਨੂੰ ਮਿਲਦਾ ਕਿ ਗੁਰਦਾਸ ਮਾਨ ਲੋਕਾਂ ਨੂੰ ਗਲਤ ਰਾਹੇ ਪਾ ਰਿਹਾ ਨਸ਼ੇ ਵੱਲ ਲੈ ਜਾ ਰਿਹਾਮੈਂ ਵੀ ਗੁਰਦਾਸ ਮਾਨ ਦਾ ਆਸ਼ਿਕ ਆ ਪਰ ਕਦੀ ਨਸ਼ੇ ਵੱਲ ਦੇਖਣ ਨੂੰ ਦਿਲ ਹੀ ਨਹੀਂ ਕੀਤਾ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਬਾਕੀ ਦੇ ਕੰਮ ਬਾਦ ਚ ਪਹਿਲਾਂ ਸਿਹਤ ਜਰੂਰੀ ਏ ਬਹੁਤ ਲੋਕ ਨੇ ਜੋ ਨਸ਼ੇ ਕਰਦੇ ਨੇ ਉਹ ਨਕੋਦਰ ਤਾਂ ਨਹੀ ਜਾਂਦੇ ਹੋਣੇ ਮੈਂ ਤੇ ਮੇਰੇ ਬਹੁਤ ਸਾਰੇ ਦੋਸਤ ਆਪਾਂ ਨਕੋਦਰ ਜਾਂਦੇ ਆ ਪਰ ਕਦੀ ਐਦਾਂ ਦੀ ਮਾੜੀ ਚੀਜ਼ ਵੱਲ ਧਿਆਨ ਨਹੀਂ ਗਿਆ ਕਿਉਂਕਿ ਸਾਨੂੰ ਸਾਡੇ ਗੁਰਦਾਸ ਦਾ ਨਸ਼ਾ ਬਹੁਤ ਆ ਪਿਆਰ ਤੋਂ ਵੱਡਾ ਨਸ਼ਾ ਕੀ ਹੋ ਸਕਦਾ ਹੋਰ ਸੋ ਦੋਸਤੋ ਕਿਸੇ ਨੂੰ ਮਾੜਾ ਕਹਿਣ ਤੋਂ ਪਹਿਲਾਂ ਜਰੂਰ ਸੋਚੋ ਕੁਛ ਕਿਉਂਕਿ ਜਿਸ ਨੂੰ ਮਾੜਾ ਬੋਲਦੇ ਹੋ ਕਿਸੇ ਸੰਤ ਨੂੰ ਮਹਾਤਮਾ ਨੂੰ ਫ਼ਕੀਰ ਨੂੰ ਉਹ ਸੁਣੇ ਯਾ ਨਾਂ ਸੁਣੇ ਉਹਦਾ ਯਾਰ ਜਰੂਰ ਸੁਣ ਰਿਹਾ ਹੁੰਦਾ ਸੋ ਦੋਸਤੋ ਜਿੱਥੇ ਜੀਹਦੀ ਲੱਗੀ ਆ ਲੱਗੀ ਰਹਿਣ ਦੋ ਜੇ ਕਿਸੇ ਦਾ ਸਤਿਕਾਰ ਨਹੀਂ ਕਰ ਸਕਦੇ ਮਾੜਾ ਵੀ ਜੁਬਾਨ ਤੋਂ ਨਾ ਬੋਲੋ…ਜੀਓ