ਸਰਕਾਰੀ ਹਸਪਤਾਲ ਦਾ ਕਾਰਨਾਮਾ, ਬੱਚੇ ਦੀ ਖੱਬੀ ਬਾਂਹ ਦੇ ਬਜਾਏ ਚੜਾਇਆ ਸੱਜੀ ਨੂੰ ਪਲੱਸਤਰ

81
views

ਬਿਹਾਰ ‘ਚ ਇੱਕ ਹੈਰਾਨਿਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸਰਕਾਰੀ ਹਸਪਤਾਲ ਦੀ ਅਣਗਹਿਲੀ ਤੇ ਵੱਡੇ ਸਵਾਲ ਉਠ ਰਹੇ ਹਨ। ਜਿੱਥੇ ਕਿ ਇੱਕ ਬੱਚਾ ਅੰਬ ਦੇ ਦਰਖਤ ਤੋਂ ਡਿੱਗ ਜਾਣ ਕਾਰਨ ਉਸ ਦੀ ਬਾਂਹ ‘ਚ ਫ੍ਰੈਕਚਰ ਹੋ ਗਿਆ ਸੀ। ਜਿਸ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਹਸਪਤਾਲ ਵਾਲਿਆਂ ਨੇ ਵੱਡੀ ਲਾਪਰਵਾਹੀ ਦਿਖਾਈ ਹੈ, ਹਸਪਤਾਲ ‘ਚ ਬੱਚੇ ਦੀ ਸੱਜੀ ਬਾਂਹ ਤੇ ਪਲਸਤਰ ਕਰ ਦਿੱਤਾ ਜਦਕਿ ਫ੍ਰੈਕਚਰ ਬੱਚੇ ਦੀ ਖੱਬੀ ਬਾਂਹ ਤੇ ਹੋਇਆ ਸੀ। ਇਹ ਲਾਪਰਵਾਹੀ ਦਰਭੰਗਾ ਦੇ ਸਰਕਾਰੀ ਹਸਪਤਾਲ ਮੈਡੀਕਲ ਕਾਲਜ ਵੱਲੋਂ ਚਲਾਏ ਜਾਂਦੇ ਹਸਪਤਾਲ ਡੀਐੱਮਸੀਐੱਚ ‘ਚ ਕੀਤੀ ਗਈ। ਬੱਚੇ ਫੈਜਾਨ ਦੀ ਮਾਂ ਨੇ ਦੱਸਿਆ ਕਿ ਹਸਪਤਾਲ ਨੇ ਉਨ੍ਹਾਂ ਨੂੰ ਦਵਾਈ ਤੱਕ ਉਪਲੱਬਧ ਨਹੀਂ ਕਰਵਾਈ। ਉਨ੍ਹਾਂ ਨੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।ANI ਨੇ ਇਸ ਦੇ ਸਬੰਧ ਵਿੱਚ ਟਵਿੱਟ ਕੀਤਾ ਹੈ ਲਿਖਿਆ ਹੈ ਕਿ ਬਿਹਾਰ ਦਾ ਇੱਕ ਬੱਚਾ ਫੈਜਨ ਜਿਸ ਦੀ ਸੱਜੀ ਬਾਂਹ ਤੇ ਹਸਪਤਾਲ ਵਾਲਿਆਂ ਨੇ ਪਲੱਸਤਰ ਕਰ ਦਿੱਤਾ ਜਦਕਿ ਉਸ ਬੱਚੇ ਦੀ ਖੱਬੀ ਬਾਂਹ ਤੇ ਫ੍ਰੈਕਚਰ ਸੀ । ਫੈਜਨ ਦੀ ਮਾਂ ਨੇ ਦੱਸਿਆ ਕਿ ਹਸਪਤਾਲ ‘ਚ ਦਵਾਈ ਵੀ ਨਹੀ ਦਿੱਤੀ ਗਈ।