ਸ਼ਹੀਦ ਸੁਖਜਿੰਦਰ ਦੀ ਪਰਿਵਾਰ ਨੇ ਹਵਾਈ ਫੌਜ ਦੀ ਕਾਰਵਾਈ ‘ਤੇ ਜਤਾਈ ਸੰਤੁਸ਼ਟੀ, ਮਾਂ ਨੇ ਕਿਹਾ- ਕਲੇਜੇ ਨੂੰ ਪਈ ਠੰਢ…!

245
views

ਸ਼ਹੀਦ ਸੁਖਜਿੰਦਰ ਦੀ ਪਰਿਵਾਰ ਨੇ ਹਵਾਈ ਫੌਜ ਦੀ ਕਾਰਵਾਈ ‘ਤੇ ਜਤਾਈ ਸੰਤੁਸ਼ਟੀ, ਮਾਂ ਨੇ ਕਿਹਾ- ਕਲੇਜੇ ਨੂੰ ਪਈ ਠੰਢ
,ਬੀਤੀ 14 ਫਰਵਰੀ ਨੂੰ ਅੱਤਵਾਦੀਆਂ ਵਲੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ ‘ਤੇ ਕੀਤੇ ਗਏ ਹਮਲੇ ‘ਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਜਵਾਨ ਸੁਖਜਿੰਦਰ ਸਿੰਘ ਵੀ ਸ਼ਹੀਦ ਹੋ ਗਿਆ ਸੀ। ਇਸ ਹਮਲੇ ਤੋਂ ਬਾਅਦ ਪੂਰੇ ਦੇਸ਼ ‘ਚ ਭਾਰਤੀ ਫੌਜ ਕੋਲੋਂ ਜਵਾਬੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ  ਅਤੇ ਅੱਜ ਤੜਕੇ ਭਾਰਤੀ ਹਵਾਈ ਫੌਜ ਨੇ ਕਾਰਵਾਈ ਕਰਦਿਆਂ ਕੰਟਰੋਲ ਰੇਖਾ ਤੋਂ ਪਾਰ ਜਿਵੇਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਸ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਹਵਾਈ ਫੌਜ ਦੀ ਇਸ ਕਾਰਵਾਈ ਦੀ ਸ਼ਹੀਦ ਸੁਖਜਿੰਦਰ ਦੇ ਪਿਤਾ ਗੁਰਮੇਜ ਸਿੰਘ, ਮਾਤਾ ਹਰਭਜਨ ਕੌਰ ਅਤੇ ਭਰਾ ਗੁਰਜੰਟ ਸਿੰਘ ਨੇ ਵੀ ਸ਼ਲਾਘਾ ਕੀਤੀ ਹੈ ਅਤੇ ਉਨ੍ਹਾਂ ਨੇ ਭਵਿੱਖ ‘ਚ ਵੀ ਅੱਤਵਾਦ ਵਿਰੋਧੀ ਕਾਰਵਾਈਆਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਫੌਜ ਨੂੰ ਅਪੀਲ ਕੀਤੀ। ਇਸ ਮੌਕੇ ਸ਼ਹੀਦ ਸੁਖਜਿੰਦਰ ਦੀ ਮਾਂ ਨੇ ਰੋਂਦਿਆਂ ਹੋਇਆਂ ਕਿਹਾ ਕਿ ਇਸ ਕਾਰਵਾਈ ਨੇ ਉਨ੍ਹਾਂ ਦੇ ਕਲੇਜੇ ਨੂੰ ਠੰਢ ਪਾਈ ਹੈ। ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ ਸ਼ਹੀਦ ਸੁਖਜਿੰਦਰ ਦੀ ਪਰਿਵਾਰ ਨੇ ਹਵਾਈ ਫੌਜ ਦੀ ਕਾਰਵਾਈ ‘ਤੇ ਜਤਾਈ ਸੰਤੁਸ਼ਟੀ