ਵਿਜ਼ੀਟਰ ਵੀਜ਼ੇ ਤੇ ਦੁਬਈ ਗਇਆ ਨੌਜਵਾਨ ਲਾਸ਼ ਬਣ ਕੇ ਪਹੁੰਚਿਆ ਘਰ…

421
views

ਜਲੰਧਰ ਦੇ ਬਸਤੀ ਬਾਵਾ ਖੇਲ ਦਾ ਇੱਕ ਨੌਜਵਾਨ ਪਿਛਲੇ ਮਹੀਨੇ ਟੂਰਿਜ਼ਟ ਵੀਜ਼ੇ ਤੇ ਦੁਬਈ ਗਿਆ ਸੀ। ਜਿਸ ਦਾ ਦੁਬਈ ਪਹੁੰਚਣ ਤੋਂ ੧੦ ਦਿਨ ਬਾਅਦ ਹੀ ਕਿਸੇ ਨੇ ਕਤਲ ਕਰ ਦਿੱਤਾ ਸੀ, ਜਿਸ ਦੀ ਲਾਸ਼ ਅੱਜ ਉਸ ਦੇ ਘਰ ਪੁੱਜੀ, ਮ੍ਰਿਤਕ ਦੀ ਪਹਿਚਾਣ ਕੁਲਦੀਪ ਸਿੰਘ ਵਜੋ ਹੋਈ ਹੈ। ਜਦੋ ਪਰਿਵਾਰ ਨੂੰ ਇਸ ਅਣਹੋਣੀ ਬਾਰੇ ਪਤਾ ਲੱਗਾ ਉਹਨਾਂ ਨੇ ਉੱਘੇ ਸਮਾਜ ਸੇਵੀ ਐਸ.ਪੀ ਓਬਾਰਏ ਨੂੰ ਉਹਨਾਂ ਦੇ ਪੁੱਤ ਦੀ ਲਾਸ਼ ਵਾਪਸ ਲਿਆਉਣ ਦੀ ਅਪੀਲ ਕੀਤੀ। ਸਰਬੱਤ ਦਾ ਭਲਾ ਟਰੱਸਟ ਦੇ ਯਤਨਾਂ ਸਦਕਾ ਕਲਦੀਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਆ ਸਕੀ, ਜਵਾਨ ਪੱਤ ਦੀ ਮੌਤ ਤੋਂਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ