ਵਿਦੇਸ਼ ਗਏ ਨੌਜਵਾਨ ਪੁੱਤ ਦੀ ਲਾਸ਼ ਵੀ ਨਹੀ ਦੇਖ ਸਕੇ ਬੁੱਢੇ ਮਾਂ-ਬਾਪ, ਕੀਤਾ ਸਿਰ ਕਲਮ…!

174
views

ਪੰਜਾਬ ਵਿੱਚ ਰੋਜ਼ਗਾਰ ਘੱਟ ਹੋਣ ਕਾਰਨ ਲੋਕ ਅਕਸਰ ਵਿਦੇਸ਼ ਵੱਲ ਨੂੰ ਰੱਖ ਕਰ ਲੈਂਦੇ ਹਨ,ਉਹ ਸੋਚਦੇ ਨੇ ਕਿ ਵਿਦੇਸ਼ ‘ਚ ਕੰਮ ਕਰਕੇ ਉਹਨਾਂ ਦਾ ਜੀਵਨ ਵਧੀਆ ਬੀਤੇਗਾ, ਅਜਿਹਾ ਹੀ ਸੁਪਨਾ ਲੈ ਕੇ ਹਰਜੀਤ ਸਿੰਘ ਵਿਦੇਸ਼ ਗਿਆ ਸੀ, ਜੋ ਕਿ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦਾ ਰਹਿਣ ਵਾਲਾ ਸੀ, ਤੇ ਉਹ ਰੋਜ਼ਗਾਰ ਦੀ ਭਾਲ ਲਈ 2007 ਸਾਊਦੀ ਅਰਬ ਗਿਆ ਸੀ, ਤੇ ਉਹ ਕੰਪਨੀ ਅਲ-ਮਜੀਦ ‘ਚ ਡਰਾਈਵਰੀ ਕਰਨ ਲੱਗਾ, 2012 ਇੱਕ ਵਾਰੀ ਛੁੱਟੀ ਵੀ ਆਇਆ ਸੀ ਤੇ ਫਿਰ ਵਾਪਸ ਵਿਦੇਸ਼ ਚੱਲ ਗਿਆ ਉੱਥੇ ਜਾਣ ਤੋਂ ਬਾਅਦ 2015 ‘ਚ ਸਾਊਦੀ ਅਰਬ ਵਿਖੇ ਕੰਪਨੀ ‘ਚ ਕੁਝ ਪੰਜਾਬੀਆਂ ਵਿਚਕਾਰ ਝਗੜਾ ਹੋ ਗਿਆ ਅਤੇ ਪੁਲਸ 4 ਵਿਅਕਤੀਆਂ ਨੂੰ ਥਾਣੇ ਲੈ ਗਈ, ਜਿਸ ‘ਚ ਉਸ ਦਾ ਛੋਟਾ ਭਰਾ ਹਰਜੀਤ ਸਿੰਘ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਸਤਵਿੰਦਰ ਸਿੰਘ ਸੀ। ਉਥੇ ਜਾਂਚ ਦੌਰਾਨ ਸਾਊਦੀ ਅਰਬ ਦੀ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਇਕ ਭਾਰਤੀ ਮੂਲ ਦੇ ਕਤਲ ਕੇਸ ‘ਚ ਰਿਆਦ ਜੇਲ ਭੇਜ ਦਿੱਤਾ ਸੀ। ਉਥੇ ਉਸ ਨੂੰ ਇਕ ਕਤਲ ਦੇ ਕਥਿਤ ਦੋਸ਼ ਹੇਠ ਬੀਤੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਸੀ ਅਤੇ ਉਸ ਦੇ ਬਜ਼ੁਰਗ ਮਾਪੇ ਅਤੇ ਪਰਿਵਾਰਕ ਮੈਂਬਰ, ਜੋ ਆਪਣੇ ਪੁੱਤਰ ਦੇ ਜਿਊਂਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਨ੍ਹਾਂ ਨੂੰ ਲਾਸ਼ ਦੇਖਣੀ ਵੀ ਨਸੀਬ ਨਹੀਂ ਹੋਵੇਗੀ।ਸਾਊਦੀ ਅਰਬ ਕਾਨੂੰਨ ਅਨੁਸਾਰ ਫਾਂਸੀ ਵਾਲੇ ਵਿਅਕਤੀ ਦੀ ਦੇਹ ਪਰਿਵਾਰ ਨੂੰ ਨਹੀਂ ਦਿੱਤੀ ਜਾਂਦੀ, ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਜਾਂ ਸਬੰਧਿਤ ਦੂਤਾਵਾਸ ਹਵਾਲੇ ਨਹੀਂ ਕੀਤੀ ਜਾਂਦੀ। ਇਸ ਸਬੰਧੀ ਮੌਤ ਦਾ ਸਰਟੀਫਿਕੇਟ ਜ਼ਰੂਰ ਜਾਰੀ ਕੀਤਾ ਜਾਂਦਾ ਹੈ।