ਵਿਆਹ ‘ਚ ਰਿਬਨ ਕੱਟਣ ਦੌਰਾਨ ਪਿਆ ਭੜਥੂ, ਆਪਸ ‘ਚ ਭਿੜੇ ਬਾਰਾਤੀ ਚੱਲੇ ਇੱਟਾਂ ਰੋੜੇ..!

226
views

ਵਿਆਹ ‘ਚ ਰਿਬਨ ਕੱਟਣ ਦੌਰਾਨ ਪਿਆ ਭੜਥੂ, ਆਪਸ ‘ਚ ਭਿੜੇ ਬਾਰਾਤੀ ਚੱਲੇ ਇੱਟਾਂ ਰੋੜੇ
ਹੁਸ਼ਿਆਰਪੁਰ ਦੇ ਇੱਕ ਚੋਹਾਲ ਨੇੜ੍ਹੇ ਇੱਕ ਵਿਆਹ ‘ਚ ਉਸ ਵੇਲੇ ਰੰਗ ‘ਚ ਭੰਗ ਪੈ ਗਿਆ ਜਦੋਂ ਲਾੜਾ ਤੇ ਲਾੜੀ ਪਰਿਵਾਰ ਆਪਸ ‘ਚ ਭਿੜ ਗਏ। ਜਾਣਕਾਰੀ ਅਨਸੁਾਰ ਰਿਬਨ ਕੱਟਣ ਸਮੇਂ ਬਰਾਤੀਆਂ ‘ਚ ਕਿਸ ਨੇ ਕੁਝ ਕਹਿ ਦਿੱਤਾ, ਜਿਸ ਤੋਂ ਬਾਅਦ ਲਾੜਾ ਗੁੱਸਾ ਹੋ ਗਿਆ ਤੇ ਕਲੇਸ਼ ਸ਼ੁਰੂ ਗਿਆ। ਦੇਖਦੇ ਹੀ ਦੇਖਦੇ ਮਹੌਲ ਇੰਨ੍ਹਾਂ ਖਰਾਬ ਹੋ ਗਿਆ ਕਿ ਉੱਥੇ ਹੱਥੋਪਾਈ ਸ਼ੁਰੂ ਹੋ ਗਈ ਤੇ ਲੋਕਾਂ ਨੇ ਇੱਟ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਲੋਕਾਂ ਦੇ ਹੱਥ ‘ਚ ਜੋ ਵੀ ਆ ਰਿਹਾ ਸੀ ਉਹ ਇਕ ਦੂਜੇ ਨੂੰ ਮਾਰ ਰਹੇ ਸੀ। ਦੱਸ ਦਾਈਏ ਕਿ ਇਹ ਬਰਾਤ ਫਿਲੌਰ ਤੋਂ ਆਈ ਸੀ ਤੇ ਕੁੜੀ ਵਾਲੇ ਚੋਹਾਲ ਦੇ ਰਹਿਣ ਵਾਲੇ ਹਨ। ਬਾਰਾਤ ਦੁਪਹਿਰ 3 ਵਜੇ ਉੱਥੇ ਪਹੁੰਚੀ ਜਦੋਂ ਰਿਬਨ ਕੱਟਣ ਦੀ ਰਸਮ ਹੋਈ ਤਾਂ ਕੁੜੀ ਦੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਬਰਾਤੀਆਂ ਨੇ ਉਸਦੇ ਭਰਾ ਨੂੰ ਚਪੇੜ ਮਾਰ ਦਿੱਤੀ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋਇਆ। ਇਸ ਤੋਂ ਬਾਅਦ ਦੋਹਾਂ ਪੱਖਾਂ ਵਿਚ ਬਹਿਸ ਸ਼ੁਰੂ ਹੋ ਗਈ ਅਤੇ ਲਾੜੀ ਦੇ ਪਰਿਵਾਰ ਨੇ ਲਾੜੇ ਦੇ ਚਾਚੇ ਅਤੇ ਹੋਰ ਲੋਕਾਂ ਨਾਲ ਧੱਕਾ-ਮੁੱਕੀ ਕੀਤੀ। ਇਸ ਤੋਂ ਵਿਆਹ ਰੱਦ ਹੋ ਗਿਆ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲਈ ਸਾਡਾ ਪੇਜ਼ ਲਾਇਕ ਜਰੂਰ ਕਰੋ