ਹਿਮੇਸ਼ ਰਸ਼ੇਮੀਆਂ ਤੋਂ ਬਾਅਦ ਰਾਖੀ ਸਾਵੰਤ ਨੇ ਦਿੱਤਾ ਰਾਨੂ ਮੰਡਲ ਨੂੰ ਆਫਰ

209
views

ਸ਼ੋਸਲ ਮੀਡਿਆ ਤੇ ਅਕਸਰ ਚਰਚਾ ‘ਚ ਰਹਿਣ ਵਾਲੀ ਰਾਖੀ ਸਾਵੰਤ ਇੰਨੀ ਦਿਨੀ ਆਪਣੀ ਵਿਆਹ ਨੂੰ ਲੈ ਕੇ ਖੂਬ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਉਹਨਾਂ ਦਾ ਗੀਤ “ਛੱਪਣ ਛੁਰੀ’ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਉਹਨਾਂ ਨੇ ਰਾਨੂ ਮੰਡਲ ਨੂੰ ਇੱਕ ਵੱਡਾ ਆਫਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਰਾਨੂੰ “ਛੱਪਣ ਛੁਰੀ” ਦਾ ਰੀਮਿਕਸ ਵਰਜਨ ‘ਚ ਆਪਣੀ ਆਵਾਜ਼ ਦੇਵੇ।

ਰਾਖੀ ਨੇ ਕਿਹਾ ਕਿ ਉਹ ਰਾਨੂ ਵਰਗੇ ਲੋਕਾਂ ਦਾ ਸਮਰਥਨ ਕਰਦੀ ਹੈ ਤੇ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਹਿਮੇਸ਼ ਰੇਸ਼ਮੀਆ ਵਰਗੇ ਸਿੰਗਰ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ। ਦੱਸ ਦਾਇਏ ਰਾਨੂ ਦਾ ਗੀਤ “ਹੈਪੀ ਹਾਰਡੀ ਐਂਡ ਹੀਰ” ‘ਚ ਗੀਤ ਗਾਉਣ ਦਾ ਮੌਕਾ ਦਿੱਤਾ। ਹੁਣ ਤੱਕ ਹਿਮੇਸ਼ ਨੇ ਰਾਨੂ ਨਾਲ ਮਿਲਕੇ ਤਿੰਨ ਗੀਤ ਰਿਕਾਰਡ ਕਰ ਲਏ ਹਨ। ਸਾਡੀ ਕੋਸ਼ਿਸ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ। ਸਾਡੇ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਜਾਣਕਾਰੀ ਇੰਟਰਨੈਟ ਦੇ ਮਾਧਿਅਮ ਤੌਂ ਲਈ ਗਈ ਹੁੰਦੀ ਹੈ। ਦੱਸ ਦਾਇਏ ਕਿ ਰਾਨੂੰ ਮੰਡਲ ਰੇਲਵੇ ਸ਼ਟੇਸ਼ਨ ਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਸੀ, ਇੱਕ ਦਿਨ ਉਸ ਦੀ ਇੱਕ ਮੁੰਡੇ ਨੇ ਵੀਡਿਓ ਸ਼ੋਸਲ ਮੀਡੀਆ ਤੇ ਪਾ ਦਿੱਤੀ, ਜਿਸ ਤੋਂ ਬਾਅਦ ਉਸ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਗਈ ਤੇ ਉਸ ਨੂੰ ਬਾਲੀਵੱਡ ਸਿੰਗਰ ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਇੱਕ ਗੀਤ ਗਾਉਣ ਦਾ ਮੌਕਾ ਦਿੱਤਾ।