ਮੀਡਿਆ ਦੀ ਲਾਪ੍ਰਵਾਹੀ, ਫਤਿਹਵੀਰ ਦੀ ਜਨਮ ਦਿਨ ਵਾਲੀ ਵਾਇਰਲ ਹੋਈ ਵੀਡੀਓ ਦਾ ਸੱਚ..!

1362
views

ਮੀਡਿਆ ਦੀ ਲਾਪ੍ਰਵਾਹੀ, ਫਤਿਹਵੀਰ ਦੀ ਜਨਮ ਦਿਨ ਵਾਲੀ ਵਾਇਰਲ ਹੋਈ ਵੀਡੀਓ ਦਾ ਸੱਚ..!
..ਅੱਜ ਦਾ ਜਮਾਨਾ ਸੋਸ਼ਲ ਮੀਡਿਆ ਦਾ ਜਮਾਨਾ ਹੈ। ਅੱਜ ਦੇ ਸਮੇਂ ਵਿੱਚ ਹਰ ਉਮਰ ਦਾ ਵਿਅਕਤੀ ਇਸ ਦੀ ਵਰਤੋਂ ਕਰਦਾ ਹੈ। ਪਰ ਕਈ ਵਾਰ ਸ਼ੋਸਲ ਮੀਡਿਆ ਤੇ ਫਰਜ਼ੀ ਚੀਜ਼ਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਦਾਂ ਹੈ ਤੇ ਅਜਿਹਾ ਹੀ ਕੁਝ ਪਿੰਡ ਕਾਠਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਨਾਲ ਵੀ ਹੋਇਆ। ਕਈ ਵੱਡੇ ਚੈਨਲਾਂ ਵੱਲੋਂ ਬਿਨਾਂ ਜਾਂਚ ਕੀਤੇ ਜ਼ੀਰਕਪੁਰ ਵਸਨੀਕ ਇਕ ਬੱਚੇ ਦੀ ਗਲਤ ਵੀਡੀਓ ਦਿਖਾ ਕੇ ਪਰਿਵਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਇਸ ਬੱਚੇ ਦਾ ਨਾਮ ਵੀ ਫਤਿਹਵੀਰ ਹੈ।ਉਨ੍ਹਾਂ ਕਿਹਾ ਕਿ ਕੁਝ ਚੈਨਲਾਂ ’ਤੇ ਉਨ੍ਹਾਂ ਵੱਲੋਂ ਇਸ ਗਲਤੀ ਬਾਰੇ ਦੱਸਣ ’ਤੇ ਕੁਝ ਨੇ ਤਾਂ ਵੀਡੀਓ ਹਟਾ ਲਈ ਪਰ ਹਾਲੇ ਵੀ ਕੁਝ ਚੈਨਲਾਂ ਵੱਲੋਂ ਵੀਡੀਓ ਨੂੰ ਹਟਾਇਆ ਨਹੀਂ ਗਿਆ। ਬੱਚੇ ਦੇ ਪਿਤਾ ਦਲਬੀਰ ਸਿੰਘ ਪਾਲ ਨੇ ਦੱਸਿਆ ਕਿ ਚੈਨਲਾਂ ’ਤੇ ਵੀਡੀਓ ਤੇ ਫੋਟੋਆਂ ਦੇਖ ਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਜਿਸ ਕਾਰਨ ਪਰਿਵਾਰ ਭਾਰੀ ਸਦਮੇ ਵਿੱਚ ਹੈ। ਇਸ ਲਈ ਜੇਕਰ ਕੁਝ ਵੀ ਸ਼ੋਸਲ ਮੀਡਿਆ ਤੇ ਲੋਕਾਂ ਦੁਆਰਾਂ ਸ਼ੇਅਰ ਕੀਤਾ ਹੁੰਦਾ ਹੈ ਤਾਂ ਪਹਿਲਾਂ ਉਸ ਚੀਜ਼ ਦੀ ਪੁਸ਼ਟੀ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਤਹਾਨੂੰ ਪਛਤਾਵਾ ਨਾ ਹੋਵੇ,, ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਹੁੰਦੀ ਹੈ ਤਾਜ਼ਾਂ ਖਬਰਾਂ ਤੇ ਵੀਡਿਓ ਦੇਖਣ ਲਈ ਸਾਡਾ ਪੇਜ਼ ਲਾਇਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ