ਮਲੇਸ਼ੀਆ ‘ਚ ਫਸਿਆ ਭਗਵੰਤ ਮਾਨ ਦੇ ਪਿੰਡ ਦਾ ਨੌਜਵਾਨ, ਭਾਂਡੇ ਮਾਂਜ ਕਰ ਰਿਹਾ ਗੁਜ਼ਾਰਾ ਵੀਡੀਓ ਰਾਂਹੀ ਮੰਗੀ ਮਦਦ…!

221
views

ਸ਼ੋਸਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਭਗਵੰਤ ਮਾਨ ਦੇ ਪਿੰਡ ਸਤੌਜ ਦਾ ਨੌਜਵਾਨ ਗੁਰਸੇਵਕ ਸਿੰਘ ਇੱਕ ਟ੍ਰੈਵ ਏਜੰਦ ਦਾ ਸ਼ਿਕਾਰ ਹੋ ਗਿਆ ਤੇ ਉਸ ਨੇ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਕੋਲ ਆਪਣੀ ਪੰਜਾਬ ਵਾਪਸੀ ਲਈ ਗੁਹਾਰ ਲਾਈ ਹੈ। ਵੀਡੀਓ ਵਿੱਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਮਾਨਸਾ ਤੇ ਬਠਿੰਡਾ ਦੇ ਟਰੈਵਲ ਏਜੰਟ ਹਨ, ਜਿਨ੍ਹਾਂ ਨੇ ਉਸ ਕੋਲੋਂ ਢਾਈ ਲੱਖ ਰੁਪਏ ਲੈ ਕੇ ਉਸ ਨੂੰ ਮਲੇਸ਼ੀਆ ਭੇਜਿਆ। ਉੱਥੇ ਜੋ ਕੰਮ ਉਸ ਨੂੰ ਬੋਲਿਆ ਗਿਆ ਸੀ, ਉਸ ਦੇ ਉਲਟ ਕੰਮ ਉਸ ਨੂੰ ਦਿੱਤਾ ਜਾ ਰਿਹਾ ਹੈ ਅਤੇ ਉਹ ਭਾਂਡੇ ਸਾਫ਼ ਕਰਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਕੁਵੈਤ ‘ਚੋਂ ਸਾਹਮਣੇ ਆਇਆ ਹੈ ਜਿੱਥੇ ਕਿ ੪੦ ਭਾਰਤੀਆਂ ਨੇ ਵੀਡੀਓ ਜਾਰੀ ਕਰਕੇ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ, ਇਨ੍ਹਾਂ ਵਿੱਚੋਂ 15 ਪੰਜਾਬ ਦੇ, 20 ਯੂ.ਪੀ. ਦੇ ਅਤੇ 5 ਆਂਧਰਾ ਪ੍ਰਦੇਸ਼ ਦੇ ਹਨ ਜਿਨ੍ਹਾਂ ਕੋਲ ਖਾਣਾ ਖਾਣ ਲਈ ਪੈਸੇ ਵੀ ਨਹੀਂ ਹਨ। ਇਸ ਮਾਮਲੇ ‘ਚ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਪਿੰਡਾ ਦਾ ਨੌਜਵਾਨ ਮੁੰਡਾ ਗੁਰਸੇਵਕ ਸਿੰਘ ਜੋ ਮਲੇਸ਼ੀਆ ਵਿਚ ਫਸਿਆ ਹੋਇਆ ਹੈ ਉਸ ਦੀ ਡਿਟੇਲ ਉਨ੍ਹਾਂ ਕੋਲ ਆ ਗਈ ਹੈ ਅਤੇ ਉਹ ਅੱਜ ਹੀ ਵਿਦੇਸ਼ ਮੰਤਰਾਲੇ ਨੂੰ ਮਾਮਲੇ ਦੀ ਜਾਣਕਾਰੀ ਭੇਜ ਰਹੇ ਹਨ, ਇਸ ਦੇ ਨਾਲ ਹੀ ਕੈਵਤ ਵਿੱਚ ਫਸੇ ੪੦ ਭਾਰਤੀਆਂ ਦੀ ਵੀ ਡਿਟੇਲ ਮੰਗਵਾ ਲਈ ਹੈ ਤੇ ਜਲਦੀ ਹੀ ਉਹਨਾਂ ਨੂੰ ਵੀ ਵਤਨ ਵਾਪਸ ਲਿਆਦਾਂ ਜਾਵੇਗਾ