ਭਾਰਤ ਵੱਲੋਂ ਪਾਕਿ ਨੂੰ ਹਮਲੇ ਦਾ ਜਵਾਬ : ਹਵਾਈ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਕੈਂਪਾਂ ‘ਤੇ ਸੁੱਟੇ 1000 ਕਿੱਲੋ ਬੰਬ

203
views

ਭਾਰਤ ਵੱਲੋਂ ਪਾਕਿ ਨੂੰ ਹਮਲੇ ਦਾ ਜਵਾਬ : ਹਵਾਈ ਫੌਜ ਨੇ ਕੰਟਰੋਲ ਰੇਖਾ ਦੇ ਪਾਰ ਅੱਤਵਾਦੀ ਕੈਂਪਾਂ ‘ਤੇ ਸੁੱਟੇ 1000 ਕਿੱਲੋ ਬੰਬ, ਭਾਰਤੀ ਹਵਾਈ ਫੌਜ ਨੇ ਅੱਜ ਕੰਟਰੋਲ ਰੇਖਾ (ਐੱਲ. ਓ. ਸੀ.) ਨੂੰ ਪਾਰ ਕਰਕੇ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) ‘ਚ ਕਈ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ। ਇਸ ਹਮਲੇ ‘ਚ ਕੰਟਰੋਲ ਰੇਖਾ ਪਾਰ ਬਾਲਾਕੋਟ, ਚਕੋਟੀ ਅਤੇ ਮੁਜ਼ਫ਼ਰਾਬਾਦ ‘ਚ ਅੱਤਵਾਦੀ ਲਾਂਚ ਪੈਡ ਪੂਰੀ ਤਰ੍ਹਾਂ ਤਬਾਹ ਹੋ ਗਏ। ਇੰਨਾ ਹੀ ਨਹੀਂ ਹਵਾਈ ਫੌਜ ਨੇ ਹਮਲਾ ਕਰਕੇ ਜੈਸ਼-ਏ-ਮੁਹੰਮਦ ਦਾ ਕੰਟਰੋਲ ਰੂਮ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।ਭਾਰਤੀ ਹਵਾਈ ਫੌਜ ਨੇ ਅੱਜ ਕੰਟਰੋਲ ਰੇਖਾ (ਐਲਓਸੀ) ਨੂੰ ਪਾਰ ਕਰਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਕਈ ਅੱਤਵਾਦੀ ਕੈਂਪਾਂ ‘ਤੇ ਹਮਲਾ ਕੀਤਾ। ਇਸ ਹਮਲੇ ਵਿੱਚ 200 ਤੋਂ 300 ਅੱਤਵਾਦੀ ਮਰਨ ਦਾ ਦਾਅਵਾ ਕੀਤਾ ਗਿਆ ਹੈ। ਚਰਚਾ ਹੈ ਕਿ ਭਾਰਤ ਦੇ 12 ਮਿਰਾਜ ਜਹਾਜ਼ ਮਕਬੂਜ਼ਾ ਕਸ਼ਮੀਰ ਵਿੱਚ ਦਾਖਲ ਹੋਏ। ਇਹ ਜਹਾਜ਼ 21 ਮਿੰਟ ਪਾਕਿ ਸਰਹੱਦ ਅੰਦਰ ਰਹੇ ਤੇ 1000 ਕਿਲੋ ਬੰਬ ਵਰ੍ਹਾ ਕੇ ਵਾਪਸ ਪਰਤੇ। ਦੂਜੇ ਪਾਸੇ ਪਾਕਿਸਤਾਨ ਨੇ ਦਾਅਵਾ ਕੀਤਾ ਹੈਕਿ ਭਾਰਤ ਦੀ ਕੋਸ਼ਿਸ਼ ਅਸਫਲ ਰਹੀ ਹੈ। ਜਹਾਜ਼ ਸਰਹੱਦ ਅੰਦਰ ਆਏ ਸੀ ਪਰ ਪਾਕਿ ਹਵਾਈ ਸੈਨਾ ਦੀ ਸਰਗਰਮੀ ਮਗਰੋਂ ਵਾਪਸ ਪਰਤ ਗਏ।ਸਾਡੀ ਕੋਸ਼ਿਸ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ ਕਰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ ਤਾਂ ਜੋ ਮਿਲ ਸਕੇ ਹਰ ਜਾਣਕਾਰੀ ਸਭ ਤੋਂ ਪਹਿਲਾਂ