ਭਾਰਤ ਦੇ ਇਸ ਸ਼ਹਿਰ ਵਿੱਚ ਵੀ ਬਣ ਰਹੀ ਹੈ, ਪਲਾਸਟਿਕ ਦੇ ਕਚਰੇ ਤੋ ਸੜਕ…!

79
views

ਭਾਰਤ ਦੇ ਇਸ ਸ਼ਹਿਰ ਵਿੱਚ ਵੀ ਬਣ ਰਹੀ ਹੈ, ਪਲਾਸਟਿਕ ਦੇ ਕਚਰੇ ਤੋ ਸੜਕ…
ਦੇਸ਼ ਵਿੱਚ ਵੱਧ ਰਹੇ ਪਲਾਸਟਿਕ ਦੇ ਕਚਰੇ ਦੀ ਸਮੱਸਿਆ ਨਾਲ ਨਜਿੱਠਣ ਲਈ ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਾਤਾਵਰਣ ਅਨੁਕੂਲ ਤਰੀਕਿਆਂ ਦਾ ਸਹਾਰਾ ਲਿਆ ਹੈ। ਭਾਰਤ ਦੇ ਕਈ ਸ਼ਹਿਰ ਚਨੇਈ, ਪੁਨੇ, ਜਮਸ਼ੇਦਰਪੁਰ ਤੇ ਇੰਦੌਰ ਤੋ ਬਾਅਦ ਹੁਣ ਲਖਨਊ ਵੀ ਉਨ੍ਹਾਂ ਸ਼ਹਿਰਾਂ ਦਾ ਸ਼ਾਮਲ ਹੋ ਗਿਆ ਹੈ,

ਜਿੱਥੇ ਸੜਕਾਂ ਬਣਾਉਣ ਲਈ ਪਲਾਸਟਿਕ ਕਚਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਸ਼ੁਰੂਆਤ ਵਿੱਚ ਇਸ ਦਾ ਇਸਤੇਮਾਲ ਗੋਮਤੀ ਨਗਰ ਪੁਲਿਸ ਸਟੇਸ਼ਨ ਤੋਂ ਆਈਆਈਐਮ ਲਖਨਊ ਤਕ ਸੜਕ ਬਣਾਉਣ ਲਈ ਕੀਤਾ ਜਾਵੇਗਾ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਐਲਡੀਏ ਸੜਕ ਨਿਰਮਾਣ ਲਈ ਪਲਾਸਟਿਕ ਕਚਰੇ ਦਾ ਇਸਤੇਮਾਲ ਕਰ ਰਹੀ ਹੈ। ਲਖਨਊ ਵਿਕਾਸ ਪ੍ਰਮਾਣੀਕਰਨ (ਐਲਡੀਏ) ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਸੜਕ ਬਣਾਉਣ ‘ਚ ਅਸੀ 50 ਮਾਈਕ੍ਰੋਨ ਤੋਂ ਘੱਟ ਮੋਟਾਈ ਵਾਲੇ ਪਲਾਸਟਿਕ ਦੀ ਵਰਤੋਂ ਕਰ ਰਹੇ ਹਾਂ। ਇਸ ਨਾਲ ਬਣਨ ਵਾਲੀ ਸੜਕ ਦੀ ਮਜਬੂਤੀ 40-50 ਫੀਸਦ ਵਧ ਹੋ ਜਾਂਦੀ ਹੈ ਤੇ ਉਹ ਟਿਕਾਊ ਵੀ ਰਹਿੰਦੀ ਹੈ।

ਉਹਨਾਂ ਨੇ ਕਿਹਾ ਹੈ ਕਿ “ਐਲਡੀਏ ਸੜਕ ਨਿਰਮਾਣ ‘ਚ ਸੀਆਰਆਰਆਈ ਦੇ ਸਾਰੇ ਨਿਰਦੇਸ਼ਾਂ ਦਾ ਪਾਲਨ ਕਰੇਗਾ। ਅਸੀ ਐਲਾਨ ਕੀਤਾ ਹੈ ਕਿ ਅਸੀ ਅਗਲੇ ਦੋ ਸਾਲ ਇਸ ‘ਤੇ ਹੋਰ ਰਿਸਰਚ ਕੀਤੀ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਇਸ ‘ਚ ਹੋਰ ਕਿੰਨਾ ਸੁਧਾਰ ਹੋ ਸਕਦਾ ਹੈ। ਭਾਰਤ ਦੇ ਇਸ ਸ਼ਹਿਰ ਵਿੱਚ ਵੀ ਬਣ ਰਹੀ ਹੈ, ਪਲਾਸਟਿਕ ਦੇ ਕਚਰੇ ਤੋ ਸੜਕ…