ਭਗਵੰਤ ਮਾਨ ਨੇ ਬੁਝਾਈ ਅੱਗ, ਘਰ ‘ਚ ਫਸੇ ਬੱਚਿਆਂ ਲਈ ਬਣਿਆ ਮਸੀਹਾ..!

230
views

ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਇੱਕ ਖੇਤ ਵਿੱਚ ਲੱਗੀ ਨਾੜ ਨੂੰ ਅੱਗ ਬੁਝਾਈ ਹੈ, ਜਿਸ ਦੀ ਵੀਡਿਓ ਸ਼ੋਸਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਹਨਾਂ ਨੇ ਇਹ ਵੀਡਿਓ ਆਪਣੇ ਫੇਸਬੁੱਕ ਪੇਜ਼ ਤੇ ਪਾਈ ਹੈ ਤੇ ਨਾਲ ਲਿਖਿਆ ਹੈ ਕਿ ਲਹਿਰਾਗਾਗਾ ਦੇ ਅਨਦਾਣਾ ਪਿੰਡ ਦੇ ਖੇਤਾਂ ਵਿੱਚ ਬਣੇ ਘਰ ਵਿੱਚੋਂ ਦੋ ਬੱਚੇ ਅਤੇ ਉਨ੍ਹਾਂ ਦੀ ਮਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਇਹ ਵੀ ਲਿਖਿਆ ਕਿ ਪਿੰਡ ਵਾਸੀਆਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਹਾਲਾਂਕਿ, ਤੇਜ਼ ਹਵਾਵਾਂ ਵਗ ਰਹੀਆਂ ਸਨ ਤੇ ਅੱਗ ਤੇਜ਼ੀ ਨਾਲ ਫੈਲ ਰਹੀ ਸੀ, ਪਰ ਸਮਾਂ ਰਹਿੰਦੇ ਅੱਗ ਬੁਝਾ ਲਈ ਗਈ। Video credit:- Punjabi Lok channel