ਭਗਵੰਤ ਮਾਨ ਦਾ ਪੁਰਾਣਾ ਯਾਰ ਗੁਰਪ੍ਰੀਤ ਘੁੱਗੀ ਹੀ ਡਟਿਆ ਖਿਲਾਫ

139
views

ਸੰਗਰੂਰ ਦੇ ਹਲਕੇ ‘ਚ ਗੁਰਪ੍ਰੀਤ ਘੁੱਗੀ ਭਗਵੰਤ ਮਾਨ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੇ ਹੱਕ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਘੁੱਗੀ ਦਾ ਕਹਿਣਾ ਹੈ ਕਿ ਪਿਛਲੀ ਵਾਰ ਮਾਨ ਦੇ ਜਿੱਤਣ ‘ਤੇ ਸਾਨੂੰ ਸਭ ਨੂੰ ਬੇਹੱਦ ਖੁਸ਼ੀ ਹੋਈ ਸੀ। ਉਨ੍ਹਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਤਾਂ ਸੀ ਪਰ ਵਾਅਦੇ ਪੂਰੇ ਨਹੀਂ ਕੀਤੇ। ਗੁਰਪ੍ਰੀਤ ਘੁੱਗੀ ਨੇ ਅੱਗੇ ਕਿਹਾ ਕਿ ਜਦੋਂ ਤੋਂ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਛੱਡੀ ਹੈ, ਮੈਨੂੰ ਕਈ ਪਾਰਟੀਆਂ ਵੱਲੋਂ ਆਫਰ ਆਇਆ ਪਰ ਮੈਂ ਕਿਸੇ ਨੂੰ ਹਾਮੀ ਨਹੀਂ ਭਰੀ। ਕੇਵਲ ਸਿੰਘ ਢਿੱਲੋਂ ਇੱਕ ਸੱਚੇ ਇਨਸਾਨ ਹਨ ਤੇ ਮੇਰੇ ਪਰਿਵਾਰਕ ਦੋਸਤ ਹਨ। ਇਸੇ ਲਈ ਮੈਂ ਉਨ੍ਹਾਂ ਲਈ ਚੋਣ ਪ੍ਰਚਾਰ ਕਰ ਰਿਹਾ ਹਾਂ।