ਬੇਰਹਿਮੀ ਦੀਆਂ ਹੱਦਾਂ ਪਾਰ, 9 ਇੰਚੀ ਪਾਈਪ ‘ਚੋਂ ਕੁੰਢੀਆਂ ਪਾ ਕੇ ਬਾਹਰ ਕੱਢਿਆ ਫਤਿਹਵੀਰ..!

507
views

ਬੇਰਹਿਮੀ ਦੀਆਂ ਹੱਦਾਂ ਪਾਰ, 9 ਇੰਚੀ ਪਾਈਪ ‘ਚੋਂ ਕੁੰਢੀਆਂ ਪਾ ਕੇ ਬਾਹਰ ਕੱਢਿਆ ਫਤਿਹਵੀਰ..
ਫਤਿਹਵੀਰ ਜੋ ਕਿ ਵੀਰਵਾਰ ਵਾਲੇ ਦਿਨ ਬੋਰਬੈ਼ਲ ਵਿੱਚ ਡਿੱਗ ਗਿਆ ਸੀ, ਜਿਸ ਦੇ ਬਚਾਅ ਲਈ ਪ੍ਰਸ਼ਾਸਨ ਦੁਆਰਾ ਬੋਰਵੈਲ ਦੇ ਨੇੜੇ ਦੇ ਇੱਕ ਵੱਡਾ ਬੋਰ ਕੀਤਾ ਜਾ ਰਿਹਾ ਸੀ ਪਰ ਉਹਨਾਂ ਨੇ ਉੱਥੋਂ ਬੱਚਾ ਬਾਹਰ ਨਹੀ ਕੱਢਿਆ ਬਲਕਿ ਉਸ ਨੂੰ ਉੁਸੇ ਬੋਰਵੈਲ ‘ਚ ਬਾਹਰ ਕੱਢਿਆ ਜਿਸ ਵਿੱਚ ਉਹ ਡਿੱਗੀਆਂ ਸੀ ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀ ਖਿੱਚ ਕੇ ਬਾਹਰ ਕੱਢਿਆ ਗਿਆ ਹੈ, ਜਿਸ ਰਾਹੀਂ ਉਹ ਬੋਰ ‘ਚ ਡਿੱਗਾ ਸੀ। ਬੱਚੇ ਨੂੰ ਐਨ . ਡੀ. ਆਰ. ਐੱਫ. ਦਾ ਜਵਾਨ ਇਕ ਕੱਪੜੇ ‘ਚ ਲਪੇਟ ਕੇ ਭੱਜਦਾ ਹੋਇਆ ਸਿੱਧਾ ਮੌਕੇ ‘ਤੇ ਖੜ੍ਹੀ ਐਂਬੂਲੈਂਸ ‘ਚ ਲੈ ਗਿਆ। ਫਿਲਹਾਲ ਫਤਿਹਵੀਰ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਦਾਖ਼ਲ ਕਰਾਇਆ ਗਿਆ ਹੈ।