ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਦਾ ਸਕੂਟਰ ਚੋਰੀ..!

454
views

ਪਿੰਡ ਭਗਵਾਨਪੁਰਾ ਵਿਖੇ 150 ਫੁੱਟ ਡੂੰਘੇ ਤੇ 9 ਇੰਚ ਚੌੜੇ ਬੋਰਵੈੱਲ ‘ਚ ਫ਼ਸੇ ਦੋ ਸਾਲ ਦੇ ਮਾਸੂਮ ਬੱਚੇ ਫ਼ਤਹਿਵੀਰ ਸਿੰਘ ਨੂੰ ਮੰਗਲਵਾਰ ਸਵੇਰੇ ਕਰੀਬ 5 ਕੁ ਵਜੇ 109 ਘੰਟੇ ਬਾਅਦ ਪੁਰਾਣੇ ਬੋਰ ‘ਚੋਂ ਰੱਸੀਆਂ ਨਾਲ ਖਿੱਚ ਕੇ ਬਾਹਰ ਕੱਢਿਆ ਗਿਆ | ਦੱਸ ਦਈਏ ਕਿ ਗੁਰਿੰਦਰ ਸਿੰਘ ਨੇ ਹੀ ਕੁੰਡੀ ਬਣਾ ਕੇ ਫਤਿਹਵੀਰ ਨੂੰ ਬਾਹਰ ਕੱਢਿਆ ਸੀ। ਉਸ ਨੇ 15 ਮਿੰਟਾਂ ਵਿਚ ਉਹ ਕੰਮ ਕਰ ਵਿਖਾਇਆ ਸੀ ਜੋ ਪ੍ਰਸ਼ਾਸਨ 5 ਦਿਨਾਂ ਤੋਂ ਵੀ ਵੱਧ ਸਮੇਂ ਵਿਚ ਨਾ ਕਰ ਸਕਿਆ। ਬੋਰਵੈਲ ਵਿਚ ਡਿੱਗੇ ਫਤਿਹਵੀਰ ਨੂੰ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਦਾ ਕਿਸੇ ਨੇ ਸਕੂਟਰ ਚੋਰੀ ਕਰ ਲਿਆ ਹੈ। ਗੁਰਿੰਦਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਦਾ ਹੈ ਤੇ ਉਸ ਦਾ ਸਾਰਾ ਸਾਮਾਨ ਵੀ ਇਸੇ ਸਕੂਟਰ ਵਿਚ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਬੇਨਤੀ ਕੀਤੀ ਹੈ ਕਿ ਉਸ ਦਾ ਸਕੂਟਰ ਮੋੜ ਦਿੱਤਾ ਜਾਵੇ। ਗੁਰਿੰਦਰ ਸਿੰਘ ਨੇ ਵੀਡਿਓ ‘ਚ ਦੱਸਿਆ ਕਿ ਉਸ ਦਾ ਗੁਜ਼ਾਰਾ ਮੋਟਰਾਂ ਦੇ ਕੰਮ ਤੋਂ ਹੀ ਚੱਲਦਾ ਹੈ ਤੇ ਉਸ ਦਾ ਸਾਰਾ ਸਾਮਾਨ ਸਕੂਟਰ ਵਿਚ ਹੀ ਹੈ।150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ ਫ਼ਤਿਹਵੀਰ 30 ਘੰਟੇ ਜਿਉਂਦਾ ਰਿਹਾ ਤੇ ਮਦਦ ਦੀ ਉਡੀਕ ਕਰਦਾ ਰਿਹਾ। ਇਹ ਖੁਲਾਸਾ ਪੋਸਟਮਾਰਟਮ ਰਿਪੋਰਟ ਵਿਚ ਹੋਇਆ ਹੈ, ਪਰ ਪ੍ਰਸ਼ਾਸਨ ਦੀ ਨਾਲਾਇਕੀ ਉਸ ਦੀ ਜ਼ਿੰਦਗੀ ਉਤੇ ਭਾਰੀ ਪੈ ਗਈ। ਪ੍ਰਸ਼ਾਸਨ ਨੇ ਜੇਕਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਨ ਵਾਲੇ ਗੁਰਿੰਦਰ ਸਿੰਘ ਦੀ ਗੱਲ ਮੰਨ ਲਈ ਹੁੰਦੀ ਤਾਂ ਇਹ ਦੋ ਸਾਲਾ ਬੱਚਾ ਅੱਜ ਜਿਉਂਦਾ ਹੁੰਦਾ।