ਫਤਿਹਵੀਰ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਭੇਜੀ…!

598
views

ਫਤਿਹਵੀਰ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਪੀ. ਜੀ. ਆਈ. ਦੇ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਭੇਜੀ…..ਪੀ.ਜੀ. ਆਈ ‘ਚ ਪੰਜ ਡਾਕਟਰਾਂ ਦੇ ਪੈਨਲ ਵਲੋਂ ਫਤਿਹਵੀਰ ਸਿੰਘ ਦਾ ਕੀਤਾ ਜਾ ਰਿਹਾ ਪੋਸਟਮਾਰਟਮ ਮੁਕੰਮਲ ਹੋਣ ਤੋਂ ਬਾਅਦ ਉਸ ਨੂੰ ਪਿਛਲੇ ਗੇਟ ਰਾਹੀਂ ਫਤਿਹ ਦੀ ਲਾਸ਼ ਸੰਗਰੂਰ ਲਈ ਰਵਾਨਾ ਕਰ ਦਿੱਤੀ ਗਈ ਹੈ। ਜਦਕਿ ਮੀਡਿਆ ਕਰਮਚਾਰ ਤੇ ਲੋਕ ਮੁੱਖ ਗੇਟ ਤੇ ਮੋਜੂਦ ਸੀ, ਇਸ ਦੌਰਾਨ ਪ੍ਰਸ਼ਾਸਨ ਵਲੋਂ ਗੁੱਪ-ਚੁੱਪ ਤਰੀਕੇ ਨਾਲ ਪਿਛਲੇ ਗੇਟ ਰਾਹੀਂ ਹੀ ਫਤਿਹ ਦੀ ਲਾਸ਼ ਨੂੰ ਸੰਗਰੂਰ ਲਈ ਰਵਾਨਾ ਕਰ ਦਿੱਤਾ ਗਿਆ।
ਦੂਜੇ ਪਾਸੇ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲੇ ਪੀ. ਜੀ. ਆਈ. ਦੇ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਮ੍ਰਿਤਕ ਸੀ ਅਤੇ ਉਸ ਦਾ ਸਰੀਰ ਗਲ ਚੁੱਕਾ ਸੀ। ਹੁਣ ਇਸ ਗੱਲ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ ਕਿ ਫਤਿਹ ਦੀ ਮੌਤ ਕਦੋਂ ਅਤੇ ਕਿਸ ਵਜ੍ਹਾ ਕਾਰਨ ਹੋਈ।