ਫਤਿਹਵੀਰ ਆ ਰਿਹਾ ਹੈ ਜਲਦ ਬਾਹਰ, ਦੇਖੋ ਰੈਸਕਿਓ ਦੀ ਲਾਇਵ ਵੀਡਿਓ

1522
views

 6 ਜੂਨ ਨੂੰ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਪਿੰਡ ਭਗਵਾਨਪੁਰਾ ‘ਚ ਅਣਹੋਣੀ ਵਾਪਰੀ। ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਆ ਟੁੱਟਾ ਅਤੇ 2 ਸਾਲਾ ਫਤਿਹਵੀਰ ਮਾਪਿਆਂ ਦੇ ਵੇਖਦੇ-ਵੇਖਦੇ 150 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਾ। ਜੋ ਪਿਛਲੇ ਕਰੀਬ 51 ਘੰਟਿਆਂ ਤੋਂ ਜ਼ਿੰਦਗੀ ਦੀ ਜੰਗ ਲੜ ਰਿਹਾ ਹੈ। NDRF ਦੀ ਟੀਮ ਵੱਲੋਂ ਰੈਸਕਿਊ ਅਪਰੇਸ਼ਨ ਚਲਾਇਆ ਜਾ ਰਿਹੈਾ ਤੇ ਹੁਣ ਵੀ ਲਗਾਤਾਰ ਰਾਹਤ ਤੇ ਬਚਾਅ ਕਾਰਜ ਜਾਰੀ ਹਨ। 200 ਫੁੱਟ ਡੂੰਘੇ ਬੋਰਵੈੱਲ ‘ਚ ਫਤਿਹਵੀਰ 120 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਆ, ਜਿਸ ਨੂੰ ਬਚਾਉਣ ਲਈ ਕੈਮਰੇ ਦੀ ਮਦਦ ਲਈ ਜਾ ਰਹੀ। ਸੂਬੇ ਦੇ ਸਿਆਸੀ ਨੁਮਾਇੰਦੇ ਵੀ ਫਤਿਹਵੀਰ ਦੇ ਪਰਿਵਾਰ ਮੁਲਾਕਾਤ ਕਰ ਰਹੇ। ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਦੂਜੇ ਪਾਸ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਵੀ ਫਿਕਰਾਂ ਚ ਡੁੱਬੇ ਪਰਿਵਾਰ ਨੂੰ ਮਿਲੇ ਨੇ.. ਇਸ ਤੋਂ ਪਹਿਲਾਂ ਕੱਲ੍ਹ SGPC ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਮੌਕੇ ਤੇ ਪਹੁੰਚੇ ਸਨ।