ਫਤਹਿਵੀਰ ਨੂੰ ਬਚਾਉਣ ਦੇ ਕਾਰਜਾਂ ਤੋਂ ਅੱਕੇ ਲੋਕਾਂ ਨੇ ਬਠਿੰਡਾ ਮਾਨਸਾ ਮਾਰਗ ਕੀਤਾ ਜਾਮ…!

279
views

ਦੋ ਸਾਲਾ ਫਤਿਹਵੀਰ ਸਿੰਘ ਨੂੰ 120 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆਂ ਅੱਜ ਪੰਜਵਾਂ ਦਿਨ ਹੈ ਅਤੇ ਅੱਜ ਦੇ ਦਿਨ ਹੀ ਫਤਿਹ ਦਾ ਜਨਮ ਹੋਇਆ ਸੀ। ਪਿਛਲੇ ਪੰਜ ਦਿਨਾਂ ਤੋਂ ਬੋਰਵੈੱਲ ‘ਚ ਡਿੱਗੇ ਫਤਿਹ ਦੀ ਇਕ ਦੀਦ ਲਈ ਮਾਂ ਦੀਆਂ ਅੱਖਾਂ ਤਰਸ ਰਹੀਆਂ ਹਨ। ਪਰ ਉਸ ਦੇ ਬਚਾਅ ਕਾਰਜ਼ ‘ਚ ਲਗਤਾਰ ਦੇਰੀ ਆ ਰਹੀ ਹੈ। ਜਿਸ ਕਾਰਨ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਦਾ ਗੁੱਸਾ ਅੱਜ ਉਬਾਲ ਖਾ ਗਿਆ। ਪ੍ਰਸ਼ਾਸਨ ਨੇ ਬਚਾਅ ਕਾਰਜਾਂ ਵਿੱਚ ਕਿਸੇ ਕਿਸਮ ਦੀ ਤੇਜ਼ੀ ਨਹੀਂ ਦਿਖਾਈ ਹੈ। ਅਜਿਹੇ ਵਿੱਚ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤੇ ਉਨ੍ਹਾਂ ਬਠਿੰਡਾ ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ। ਵੱਡੀ ਗਿਣਤੀ ਵਿੱਚ ਪੁੱਜੇ ਔਰਤਾਂ ਤੇ ਬੱਚਿਆਂ ਨੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਅੱਤ ਦੀ ਗਰਮੀ ਦੇ ਬਾਵਜੂਦ ਲੋਕ ਸੜਕ ‘ਤੇ ਹੀ ਡਟ ਗਏ ਹਨ। ਪੁਲਿਸ ਨੇ ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ ਹਨ।