ਫਕੀਰੀ ਸੋਖੀ ਨਹੀ ਅਾ, ਦੇਖੋ ਜੋ ਜੋ ਪ੍ਰੀਖਿਅਾ ਸਾਂੲੀ ਲਾਡੀ ਸ਼ਾਹ ਜੀ ਨੇ ਅਾਪਣੇ ਗੁਰੂ ਜੀ ਨੂੰ ਦਿੱਤੀ ਸੀ

534
views

ਫਕੀਰੀ ਸੋਖੀ ਨਹੀ ਅਾ, ਦੇਖੋ ਜੋ ਜੋ ਪ੍ਰੀਖਿਅਾ ਸਾਂੲੀ ਲਾਡੀ ਸ਼ਾਹ ਜੀ ਨੇ ਅਾਪਣੇ ਗੁਰੂ ਜੀ ਨੂੰ ਦਿੱਤੀ ਸੀ
ਫਕੀਰ ਸ਼ੋਖੀ ਨੀ ਅਾ -ਅਕਸਰ ਜਦੋਂ ਵੀ ਸਾਂਈ ਜੀ ਬਾਪੂ ਜੀ ਦੇ ਡੇਰੇ ਤੋਂ ਬਾਹਰ ਜਾਂਦੇ ਤਾਂ ਉਨ੍ਹਾਂ ਦੀ ਆਗਿਆ ਲੈਕੇ ਜਾਂਦੇ ਤੇ ਜਦੋਂ ਵਾਪਿਸ ਆਉਣਾ ਤਾਂ ਬਾਹਰ ਆਕੇ ਇੱਕ ਵਾਰ ਆਵਾਜ਼ ਦੇਣੀ “ਬਾਪੂ ਮੈਂ ਆਗਿਆ”. ਜਦੋਂ ਤਕ ਬਾਪੂ ਜੀ ਨੇ “ਆਜਾ ਅੰਦਰ” ਨਹੀਂ ਕਹਿਣਾ ਉਦੋਂ ਤਕ ਸਾਂਈ ਜੀ ਡੇਰੇ ਦੇ ਬਾਹਰ ਖੜੇ ਰਹਿੰਦੇ ਫੇਰ ਚਾਹੇ ਰਾਤ ਹੋਜਾਵੇ ਯਾ ਸਵੇਰਾ ਕਦੀ ਕਦੀ ਗਰਮੀ ਦੇ ਦਿਨਾਂ ਵਿੱਚ ਬਾਪੂ ਜੀ ਲੱਕੜੀ ਦੀ ਪੌੜ੍ਹੀ ਛੱਤ ਨਾਲ ਲਗਾ ਲੇਂਦੇ ਤੇ ਨਿੱਚੇ ਰੇਤਾ ਬਿਛਵਾ ਦਿੰਦੇ, ਰੇਤਾ ਗਰਮੀ ਨਾਲ ਭਖਿਆ ਹੁੰਦਾ ਸੀ. ਫੇਰ ਉਨ੍ਹਾਂ ਪਹਿਲਾਂ ਮੋਹਨ ਨੂੰ ਆਵਾਜ਼ ਮਾਰਨੀ ਤੇ ਪੁੱਛਨਾ “ਮੋਹਨ ਤੂੰ ਕੌਣ ਹੈਂ ?” ਮੋਹਨ ਨੇ ਕਹਿਣਾ ਤੁਹਾਡਾ ਬੱਚਾ. ਬਾਪੂ ਜੀ ਨੇ ਕਹਿਣਾ ਫੇਰ ਪੌੜੀ ਚੜ, ਪਰ ਪੁੱਠੀ ਚੜਨੀ. ਮੋਹਨ ਕਹਿੰਦਾ ਬਾਪੂ ਜੀ ਮੈਂ ਗਿਰ ਜਾਵਾਂਗਾ ਤੇ ਮਨਾ ਕਰ ਦਿੰਦਾ. ਫਿਰ ਬਾਪੂ ਜੀ ਨੇ ਸਾਂਈ ਜੀ ਨੂੰ ਪੁੱਛਨਾ “ਲਾਡੀ ਤੂੰ ਕੌਣ ਹੈਂ ?”ਸਾਂਈ ਜੀ ਨੇ ਕਹਿਣਾ ਤੁਹਾਡੇ ਦਰ ਦਾ ਦਰਵੇਸ਼ਬਾਪੂ ਜੀ ਨੇ ਕਹਿਣਾ ਪੌੜੀ ਚੜ ਫਿਰ ਪਰ ਪੁੱਠੀ ਚੜਨੀ. ਸਾਂਈ ਜੀ ਨੇ ਪਹਿਲਾਂ ਆਪਣੇ ਗੁਰੂ (ਬਾਪੂ ਜੀ) ਨੂੰ ਮੱਥਾ ਟੇਕਣਾ ਫੇਰ ਪਿਛਲੇ ਪਾਸੋਂ ਲੱਤਾਂ ਫਸਾ ਫਸਾ ਕੇ ਚੜ੍ਹਨ ਲਗ ਜਾਂਦੇ, ਜਦੋਂ ਉੱਪਰ ਤਕ ਪਹੁੰਚ ਜਾਂਦੇ ਤਾਂ ਬਾਪੂ ਜੀ ਲੱਤ ਮਾਰਦੇ ਤੇ ਸਾਂਈ ਜੀ ਰੇਤੇ ਤੇ ਗਿਰ ਜਾਂਦੇ. ਸਾਂਈ ਜੀ ੳੱਠਣ ਲਗਦੇ ਤਾਂ ਬਾਪੂ ਜੀ ਕਹਿੰਦੇ ਪਿਆ ਰਿਹ. ਤਪਦੀ ਧੁੱਪ ਵਿੱਚ ਪਏ ਰਹਿੰਦੇ ਗੁਰੂ ਦਾ ਆਦੇਸ਼ ਸਮਝਕੇ. ਲੋਕਾਂ ਨੂੰ ਜ਼ੁਲਮ ਲਗਦਾ ਸੀ, ਪਰ ਸਾਂਈ ਜੀ ਨੂੰ ਇੱਦਾਂ ਲੱਗਣਾ ਜਿਵੇਂ ਠੰਡੇ ਘਾ ਤੇ ਪਏ ਨੇਸਾਂਈ ਜੀ ਇੱਕ ਵੱਡੇ ਜੈਲਦਾਰਾਂ ਦੇ ਪਰਿਵਾਰ ਤੋਂ ਸੀ, ਤੇ ਇੱਕ ਵਾਰ ਗੁਰੂਰ ਵਿੱਚ ਓਹ ਕਿਸੇ ਨੂੰ ਇਹ ਕਿਹ ਬੈਠੇ, ਤਾਂ ਬਾਪੂ ਜੀ ਨੇ ਚੌਂਕ ਵਿੱਚ ਕੱਚ ਦੀ ਬੋਤਲ ਪੱਥਰ ਉੱਤੇ ਮਾਰੀ ਸ਼ੀਸ਼ਾ ਬਿਖਰ ਗਿਆ. ਤੇ ਬਾਪੂ ਜੀ ਕਹਿੰਦੇ ਚੱਲ ਵੀ ਲਾਡੀ ਅੱਜ ਤੇਰਾ ਨਾਚ ਦੇਖੀਏ, ਲੋਕਾਂ ਨੇ ਬਾਪੂ ਜੀ ਨੂੰ ਬੇਨਤੀ ਕੀਤੀ ਮਾਫ਼ੀ ਦੇਣ ਲਈ,ਪਰ ਉਨ੍ਹਾਂ ਕਿਹਾ ਇਸ ਵਿੱਚੋਂ ਜੈਲਦਾਰੀ ਦੀ ਬੂ ਕੱਢ ਰਿਹਾਂ. ਨਾਚ ਨਚਾਉਣ ਵਾਲਾ ਵੀ ਕੈਸਾ ਹੋਵੇਗਾ ਤੇ ਨੱਚਣ ਵਾਲਾ ਵੀ ਕੈਸਾ ਹੋਵੇਗਾ ਫਕ਼ੀਰੀ ਬਹੁਤ ਔਖੀ ਹੈ. ਕੋਈ ਲੱਖ਼ਾਂ ਚੋਂ ਇੱਕ ਹੀ ਗੁਰੂ ਦੇ ਰਸਤੇ ਤੇ ਪੂਰੀ ਇਮਾਨਤ ਨਾਲ ਚੱਲ ਸਕਦਾ ਹੈ, ਤੇ ਜੋ ਚੱਲ ਜਾਂਦਾ ਓਹ ਸਬ ਪਾ ਜਾਂਦਾ. ਇੱਦਾਂ ਹੀ ਸਮਾਂ ਲੰਗਦਾ ਰਿਹਾ ਇੱਕ ਵਾਰ ਸਾਂਈ ਜੀ ਦੀ ਨਜ਼ਰ ਥੋੜੀ ਕਮਜ਼ੋਰ ਹੋ ਗਈ, ਤੇ ਇੱਕ ਡਾਕਟਰ ਉਨ੍ਹਾਂ ਦਾ ਚਸ਼ਮਾ ਬਣਾਉਣ ਆਗਿਆ, ਬਾਪੂ ਜੀ ਡਾਕਟਰ ਨੂੰ ਕਹਿੰਦੇ “ਮਸ਼ੀਨਾਂ ਬਾਹਰ ਲੈਜਾ, ਇਹ ਅੱਖ ਯਾਰ ਦੀ ਹੈ, ਉਸਦੀ ਮਰਜ਼ੀ ਹੈ ਇਸਨੂੰ ਦੇਖਣ ਦੇਵੇ, ਉਸਦੀ ਮਰਜ਼ੀ ਹੈ ਇਸਨੂੰ ਅੰਦਰੋਂ ਦੇਖਣ ਦੇਵੇ”