ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੰ ੧੨ਵੀਂ ਦੇ ਨਤੀਜਿਆਂ ਦਾ ਐਲਾਨ, ਲੁਧਿਆਣਾ ਦੇ ਨੌਜਵਾਨਾ ਨੇ ਮਾਰੀ ਬਾਜੀ…!

202
views

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੰ ੧੨ਵੀਂ ਦੇ ਨਤੀਜਿਆਂ ਦਾ ਐਲਾਨ, ਲੁਧਿਆਣਾ ਦੇ ਨੌਜਵਾਨਾ ਨੇ ਮਾਰੀ ਬਾਜੀ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ੧੨ ਵੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਲੁਧਿਆਣਾ ਦੇ ਨੌਜਵਾਨਾਂ ਨੇ ਬਾਜੀ ਮਾਰ ਲਈ ਹੈ, ਲੁਧਿਆਣਾ ਦੇ ਸਰਬਜੀਤ ਸਿੰਘ ਬਾਂਸਲ ਨੇ 98.89 ਫੀਸਦੀ ਨੰਬਰਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਵਾਰ ਪਹਿਲੇ ਸਥਾਨ ਤੇ ੩ ਵਿਦਿਆਰਥੀ ਆਏ ਹਨ, ਸਰਵਜੋਤ ਸਿੰਘ ਬਾਂਸਲ ਨੇ 450 ‘ਚੋਂ 445 ਨੰਬਰ ਲੈ ਕੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਸ੍ਰੀ ਮੁਕਤਸਰ ਸਾਹਿਬ ਦੀ ਵਿਦਿਆਰਥਣ ਅਮਨ ਨੇ ਵੀ 450 ਚੋਂ 445 ਨੰਬਰ ਲੈ ਕੇ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਨਕੋਦਰ ਦੀ ਰਹਿਣ ਵਾਲੀ ਮੁਸਕਾਨ ਸੋਨੀ ਨੇ ਵੀ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਜਦੋਂ ਕਿ 98.67 ਫੀਸਦੀ ਨੰਬਰਾਂ ਨਾਲ ਲੁਧਿਆਣਾ ਦੀ ਲਵਲੀਨ ਵਰਮਾ ਦੂਜੇ ਸਥਾਨ ‘ਤੇ ਰਹੀ ਹੈ। ਇਸ ਤੋਂ ਇਲਾਵਾ ਫਾਜ਼ਿਲਕਾ ਦੀ ਨਾਜੀਆ ਕੰਬੋਜ ਅਤੇ ਲੁਧਿਆਣਾ ਦੀ ਮੁਸਕਾਨ ਨੇ 98.44 ਫੀਸਦੀ ਨੰਬਰਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ।